ਦਿੳੁ ਜਵਾਬ!

..

ਦਿਉ ਜਵਾਬ!

ਜੂਨ ਕਵਿਤਾ/ਸੁਰਜੀਤ ਕਲਸੀsurjeetkalsey-2006-2

.

ਨੀ ਕੁੜੀਓ ਤੁਸੀਂ ਦਿਨ ਨਹੀਂ ਦੇਖਦੀਆਂ ਸੁੱਧ ਨਹੀਂ ਦੇਖਦੀਆਂ

ਤੁਰ ਪੈਂਦੀਆਂ ਹੋ ਫਿਰ ਖਰਚ ਹੋਣ ਲਈ ਫਿਰ ਜ਼ਲੀਲ ਹੋਣ ਲਈ

ਹਰ ਵੇਲੇ ਅੱਖਾਂ ‘ਚ ਨੂਰ ਭਰ, ਗੁਰੂ ਦੇ ਬੋਲਾਂ ਦਾ ਹੁੰਗਾਰਾ ਬਣ

ਭਰੇ ਹੋਏ ਡੰਗ ਲੈ, ਸੀਸ ਤਲੀ ਤੇ ਹਰ ਵਾਰ ਧਰ

ਧਰਮ ਦੇ ਵਪਾਰ ਦੁਅਾਰਿਆਂ ਤੇ ਪਹੁੰਚ ਜਾਂਦੀਆਂ ਹੋ

ਸਦੀਆਂ ਤੋਂ ਰਚੇ ਜਾਂਦੇ ਪਰਪੰਚ ਸ਼ਬਦਾਂ ਦੇ ਖ਼ਿਲਾਫ਼

 ੳੁਚੀ ਸੁਰ ਵਿਚ ਫੇਰ ਬੋਲ ਜਾਂਦੀਆਂ ਹੋ

ਯੁਗਾਂ ਯੁਗਾਂਤਰਾਂ ਤੋਂ ਨੀਵੀਆਂ ਨਿਵਾਜੀਆਂ

ਬੇਜ਼ਬਾਨ ਔਰਤਾਂ ਦੀ ਜ਼ਬਾਨ ਬਣ ਜਾਂਦੀ ਆਂ ਹੋ!

ਆਪਣੇ ਜੋਸ਼ੋ-ਖ਼ਰੋਸ਼ ਨੂੰ ਸੰਘਰਸ਼ ਕਰਨ ਦੀਆਂ ਮਾਰੀਆਂ

ਫਿਰ ਕੁਪੱਤੀਆਂ ਲੜਾਕੀਆਂ ਦੇ ਖ਼ਿਤਾਬਾਂ ਨਾਲ

ਤੇ ਅਧਰਮੀ ਕੋੜੇ ਕੋਝੇ ਬੋਲਾਂ ਨਾਲ ਦੁੱਤਕਾਰੀਆਂ ਜਾਂਦੀਆਂ ਹੋ!

ਪ੍ਰਣ ਕਰ ਹਯਾਤੀ ਨਾਲ ਜ਼ੁਲਮ ਸਹਿਣ ਤੋਂ ਇਨਕਾਰ ਕਰ

ਹਰ ਸਜ਼ਾ ਭੁਗਤਣ ਲਈ ਤਿਆਰ ਹੋ ਜਾਂਦੀਆਂ ਹੋ

ਸੀਸ ਤਲੀ ਤੇ ਧਰ ਸਾਰੇ ਜ਼ਹਿਰੀ ਤੀਰਾਂ ਦੇ ਵਾਰ ਜਰ

ਮੁੜ ਮੁੜ ਪੀੜ੍ਹੀ-ਦਰ-ਪੀੜ੍ਹੀ ਆਪਣਾ ਯੁਧ  ਲੜਦੀਆਂ

ਸਿਰਾਂ ਦੀ ਦੇਣ ਬਲੀ ਪਿਆਰਿਆਂ ਦੀ ਕਤਾਰ ਵਿਚ ਖੜ ਕੇ

ਅਸੀਂ ਤਾਂ ਪੁੱਛਣਾ ਹੈ ਕਿਹੜੇ ਗੁਰੂ ਦੀ ਬਾਣੀ  ਨੇ

ਗਰਦਾਨਿਆ ਹੈ ਅੱਪਵਿਤੱਰ ਔਰਤ ਨੂੰ ?

“ਗਾਟਾ ਲਾਹ ਦਿਓ” ਚਾਹੇ ਪੁਲਸ ਦਾ ਛਾਪਾ ਮਰਵਾ ਦਿਓ

ਅਸੀਂ ਤਾਂ ਪੁੱਛਣਾ ਹੈ ਕਿਹੜੇ ਗੁਰੂ ਦੀ ਬਾਣੀ

ਤਾਬਿਆ ਤੇ ਬੈਠਣੋ ਰੋਕਦੀ ਹੈ ਔਰਤ ਨੂੰ ?

ਕਿਹੜਾ ਖ਼ੂਨ ਹੈ ਅੱਪਵਿਤੱਰ?

ਦਰਬਾਰ ਸਾਹਿਬ ਦੀ ਪਰਿਕਰਮਾਂ ਵਿਚ

ਸਿਆਸਤ ਤੇ ਧਰਮ ਦੀ ਜੰਗ ਨਾਲ ਡੋਲ੍ਹਿਆ ਖ਼ੂਨ

ਕਾਰ ਸੇਵਾ ਕਰਦੇ ਮਜ਼ਦੁਰ ਦੀ ਫੁੱਟੀ ਨਕਸੀਰ ਦਾ

ਮਹਾਂਵਾਰੀ ਜਾਂ ਤਾਬਿਆ ਤੇ ਬੈਠੇ ਗ੍ਰੰਥੀ ਦੀ ਬਵਾਸੀਰ ਦਾ?

ਐ ਧਰਮ ਦੇ ਅੱਧਪੜ੍ਹ ਠੇਕੇਦਾਰੋ ਤੇ ਕੱਚ-ਘਰੜ ਕਥਾਕਾਰੋ!

ਗਿਆਨ ਅਗਿਆਨ ਦਾ ਧਿਆਨ ਦਰ ਕੇ ਦਿਓ ਜਵਾਬ!

ਹਰ ਪ੍ਰਾਣੀ ਦਾ ਜਿਸਮ ਜਿਸ ਖ਼ੂਨ ਵਿਚ ਨਿੰਮਦਾ, ਪਲਦਾ ਤੇ ਜਨਮ ਲੈਂਦਾ

ਉਸ ਜੀਵਨਦਾਤਾ ਖ਼ੂਨ ਦੀ ਪਵਿੱਤਰਤਾ ਦਾ ਧਿਆਨ ਧਰ ਕੇ

ਦਿਓ ਜਵਾਬ!

ਜਵਾਬ ਦਿਓ, ਆਪਣੀ ਮਾਈ ਜਨਮਦਾਤੀ ਨੂੰ  ਦਿਓ ਜਵਾਬ!

ਸੂਰਜ, ਧਰਤੀ, ਸਾਗ਼ਰ, ਹਵਾ ਤੇ ਕੁਲ ਕਾਇਨਾਤ ਵਿਚ ਫੈਲੀ

ਪਵਿਤੱਰ ਖ਼ੁਸ਼ਬੂ ਜਣਨੀ ਨੂੰ ਦਿਓ ਜਵਾਬ!

—-

..

ਮਾਤਭਾਸ਼ਾ ਦਿਵਸ

.

ਮਾਂ ਬੋਲੀ ਜੋ ਮਾਂ ਨੇ ਗੁੜ੍ਹਤੀ ਸੰਗ ਦਿੱਤੀ।  ਦੁਨੀਆਂ ਦੀਆਂ ਸਾਰੀਆਂ ਮਾਂ-ਬੋਲੀਆਂ ਨੂੰ ਪ੍ਰਣਾਮ।

                                                         International Mother Language Day

 

21 ਫਰਵਰੀ  ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ

ਨਾਲ ਨਾਲ ਚਲਦਿਆਂ

                ਮਾਤਭਾਸ਼ਾ ਬੋਲਦਿਆਂ,

                                  ਮਾਤਭਾਸ਼ਾ ਸੁਣਿਦਆਂ,

                                                 ਮਾਤਭਾਸ਼ਾ ਪੜ੍ਹਦਿਆਂ,

                                                              ਮਾਤਭਾਸ਼ਾ ਲਿਖਦਿਆਂ

ਮਾਤਭਾਸ਼ਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਂਦਿਆਂ

ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਤੇ ਸਭ ਨੂੰ ਸ਼ੁਭ-ਇੱਛਾਵਾਂ!

ਪੈਂਤੀ ਅਖੱਰੀ ਨਾਲ ਸ਼ਬਦਾਂ ਦੀ ਰੂਹ ਰੁਸ਼ਨਾਉਂਦਿਆ ਜਿਉਂਦੇ ਵਸਦੇ ਰਹੋ !

 

 

 

Ik Parvasi Aurat di Diary

.

.

.

Dr. Harpreet Kaur of Patiala’s first research book:

 

Naseebo_Parvasi Aurat di Diary.jpeg.

.

“ਇਕ ਪਰਵਾਸੀ ਔਰਤ ਦੀ ਡਾਇਰੀ”- ਇਕ ਲੰਮੀ ਕਹਾਣੀ ਜੋ 1994 ਵਿਚ ਮੇਰੀ ਕਹਾਣੀਆਂ ਦੀ ਪੁਸਤਕ “ਸੱਤ ਪਰਾਈਆਂ” ਵਿਚ ਛਪੀ ਸੀ ਦਾ ਡਾ. ਹਰਪ੍ਰੀਤ ਕੌਰ ਪਟਿਆਂਲਾ ਯੂਨੀਵਰਿਸਟੀ ਨੇ ਅਲ਼ੋਚਨਾਤਮਕ  ਅਧਿਐਨ ਕਰ ਕੇ ਪੁਸਤਕ ਰੂਪ ਦਿੱਤਾ ਹੈ – “ਅਪਨੀ ਹੋਂਦ ਲਈ ਜੁਝਦੀ ਨਸੀਬੋ – ਸੁਰਜੀਤ ਕਲਸੀ ਦੀ ਰਚਨਾ “ਇਕ ਪਰਵਾਸੀ ਔਰਤ ਦੀ ਡਾਇਰੀ” ਦੇ ਪ੍ਰਸੰਗ ਵਿਚ

Dr. Harpreet Kaur of Patiala University who has done a research book (M.Phil /PhD thesis) on my short/long story – Parvasi Aurat Di Diary. Now she has written a critique under the name of – “Apni Hond Layee Jujhdi Naseebo – Surjeet Kalsey’s  works “Ik Parvasi Aurat Di Diary” dey Sandharbh Vich.

Ik Parvasi Aurat Di Diary was first published in my short story book “Sat Parayan” in 1994.

.SatParayan.

It Parvasi Aurat Di Diary was seralized in Aarsee Literary Monthly Magazine during 1995-1996, and again published in Punjabi Lakah Munch’s anthology -Munch Katha Canada.

 .

“ਇਕ ਪਰਵਾਸੀ ਔਰਤ ਦੀ ਡਾਇਰੀ”- ਇਕ ਲੰਮੀ ਕਹਾਣੀ  1995-1996 ਦੇ ਦੌਰਾਨ ਦਿੱਲੀ ਤੋਂ ਛਪਦੇ ਸਾਹਿਤਕ ਮੈਗ਼ਜ਼ੀਨ “ਆਰਸੀ” ਵਿਚ ਲੜੀਵਾਰ ਛਪੀ। ਫਿਰ 2002 ਵਿਚ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਕਹਾਣੀ-ਸੰਗ੍ਰਹਿ – “ਮੰਚ ਕਥਾ” ਕੈਨੇਡਾ ਵਿਚ ਛਪੀ – ਇਕ ਪਰਵਾਸੀ ਔਰਤ ਦੇ ਪਰਵਾਸ ਵਿਚ ਆੳੁਣ ਤੇ ਇਥੇ ਵਿਚਰਨ ਤੇ ਸੈਟਲ ਹੋਣ ਦੀ ਮਾਰਿਮਕ ਕਹਾਣੀ

 

 

..

.

 

.