ਦਿੳੁ ਜਵਾਬ!

..

ਦਿਉ ਜਵਾਬ!

ਜੂਨ ਕਵਿਤਾ/ਸੁਰਜੀਤ ਕਲਸੀsurjeetkalsey-2006-2

.

ਨੀ ਕੁੜੀਓ ਤੁਸੀਂ ਦਿਨ ਨਹੀਂ ਦੇਖਦੀਆਂ ਸੁੱਧ ਨਹੀਂ ਦੇਖਦੀਆਂ

ਤੁਰ ਪੈਂਦੀਆਂ ਹੋ ਫਿਰ ਖਰਚ ਹੋਣ ਲਈ ਫਿਰ ਜ਼ਲੀਲ ਹੋਣ ਲਈ

ਹਰ ਵੇਲੇ ਅੱਖਾਂ ‘ਚ ਨੂਰ ਭਰ, ਗੁਰੂ ਦੇ ਬੋਲਾਂ ਦਾ ਹੁੰਗਾਰਾ ਬਣ

ਭਰੇ ਹੋਏ ਡੰਗ ਲੈ, ਸੀਸ ਤਲੀ ਤੇ ਹਰ ਵਾਰ ਧਰ

ਧਰਮ ਦੇ ਵਪਾਰ ਦੁਅਾਰਿਆਂ ਤੇ ਪਹੁੰਚ ਜਾਂਦੀਆਂ ਹੋ

ਸਦੀਆਂ ਤੋਂ ਰਚੇ ਜਾਂਦੇ ਪਰਪੰਚ ਸ਼ਬਦਾਂ ਦੇ ਖ਼ਿਲਾਫ਼

 ੳੁਚੀ ਸੁਰ ਵਿਚ ਫੇਰ ਬੋਲ ਜਾਂਦੀਆਂ ਹੋ

ਯੁਗਾਂ ਯੁਗਾਂਤਰਾਂ ਤੋਂ ਨੀਵੀਆਂ ਨਿਵਾਜੀਆਂ

ਬੇਜ਼ਬਾਨ ਔਰਤਾਂ ਦੀ ਜ਼ਬਾਨ ਬਣ ਜਾਂਦੀ ਆਂ ਹੋ!

ਆਪਣੇ ਜੋਸ਼ੋ-ਖ਼ਰੋਸ਼ ਨੂੰ ਸੰਘਰਸ਼ ਕਰਨ ਦੀਆਂ ਮਾਰੀਆਂ

ਫਿਰ ਕੁਪੱਤੀਆਂ ਲੜਾਕੀਆਂ ਦੇ ਖ਼ਿਤਾਬਾਂ ਨਾਲ

ਤੇ ਅਧਰਮੀ ਕੋੜੇ ਕੋਝੇ ਬੋਲਾਂ ਨਾਲ ਦੁੱਤਕਾਰੀਆਂ ਜਾਂਦੀਆਂ ਹੋ!

ਪ੍ਰਣ ਕਰ ਹਯਾਤੀ ਨਾਲ ਜ਼ੁਲਮ ਸਹਿਣ ਤੋਂ ਇਨਕਾਰ ਕਰ

ਹਰ ਸਜ਼ਾ ਭੁਗਤਣ ਲਈ ਤਿਆਰ ਹੋ ਜਾਂਦੀਆਂ ਹੋ

ਸੀਸ ਤਲੀ ਤੇ ਧਰ ਸਾਰੇ ਜ਼ਹਿਰੀ ਤੀਰਾਂ ਦੇ ਵਾਰ ਜਰ

ਮੁੜ ਮੁੜ ਪੀੜ੍ਹੀ-ਦਰ-ਪੀੜ੍ਹੀ ਆਪਣਾ ਯੁਧ  ਲੜਦੀਆਂ

ਸਿਰਾਂ ਦੀ ਦੇਣ ਬਲੀ ਪਿਆਰਿਆਂ ਦੀ ਕਤਾਰ ਵਿਚ ਖੜ ਕੇ

ਅਸੀਂ ਤਾਂ ਪੁੱਛਣਾ ਹੈ ਕਿਹੜੇ ਗੁਰੂ ਦੀ ਬਾਣੀ  ਨੇ

ਗਰਦਾਨਿਆ ਹੈ ਅੱਪਵਿਤੱਰ ਔਰਤ ਨੂੰ ?

“ਗਾਟਾ ਲਾਹ ਦਿਓ” ਚਾਹੇ ਪੁਲਸ ਦਾ ਛਾਪਾ ਮਰਵਾ ਦਿਓ

ਅਸੀਂ ਤਾਂ ਪੁੱਛਣਾ ਹੈ ਕਿਹੜੇ ਗੁਰੂ ਦੀ ਬਾਣੀ

ਤਾਬਿਆ ਤੇ ਬੈਠਣੋ ਰੋਕਦੀ ਹੈ ਔਰਤ ਨੂੰ ?

ਕਿਹੜਾ ਖ਼ੂਨ ਹੈ ਅੱਪਵਿਤੱਰ?

ਦਰਬਾਰ ਸਾਹਿਬ ਦੀ ਪਰਿਕਰਮਾਂ ਵਿਚ

ਸਿਆਸਤ ਤੇ ਧਰਮ ਦੀ ਜੰਗ ਨਾਲ ਡੋਲ੍ਹਿਆ ਖ਼ੂਨ

ਕਾਰ ਸੇਵਾ ਕਰਦੇ ਮਜ਼ਦੁਰ ਦੀ ਫੁੱਟੀ ਨਕਸੀਰ ਦਾ

ਮਹਾਂਵਾਰੀ ਜਾਂ ਤਾਬਿਆ ਤੇ ਬੈਠੇ ਗ੍ਰੰਥੀ ਦੀ ਬਵਾਸੀਰ ਦਾ?

ਐ ਧਰਮ ਦੇ ਅੱਧਪੜ੍ਹ ਠੇਕੇਦਾਰੋ ਤੇ ਕੱਚ-ਘਰੜ ਕਥਾਕਾਰੋ!

ਗਿਆਨ ਅਗਿਆਨ ਦਾ ਧਿਆਨ ਦਰ ਕੇ ਦਿਓ ਜਵਾਬ!

ਹਰ ਪ੍ਰਾਣੀ ਦਾ ਜਿਸਮ ਜਿਸ ਖ਼ੂਨ ਵਿਚ ਨਿੰਮਦਾ, ਪਲਦਾ ਤੇ ਜਨਮ ਲੈਂਦਾ

ਉਸ ਜੀਵਨਦਾਤਾ ਖ਼ੂਨ ਦੀ ਪਵਿੱਤਰਤਾ ਦਾ ਧਿਆਨ ਧਰ ਕੇ

ਦਿਓ ਜਵਾਬ!

ਜਵਾਬ ਦਿਓ, ਆਪਣੀ ਮਾਈ ਜਨਮਦਾਤੀ ਨੂੰ  ਦਿਓ ਜਵਾਬ!

ਸੂਰਜ, ਧਰਤੀ, ਸਾਗ਼ਰ, ਹਵਾ ਤੇ ਕੁਲ ਕਾਇਨਾਤ ਵਿਚ ਫੈਲੀ

ਪਵਿਤੱਰ ਖ਼ੁਸ਼ਬੂ ਜਣਨੀ ਨੂੰ ਦਿਓ ਜਵਾਬ!

—-

..

ਮਾਤਭਾਸ਼ਾ ਦਿਵਸ

.

ਮਾਂ ਬੋਲੀ ਜੋ ਮਾਂ ਨੇ ਗੁੜ੍ਹਤੀ ਸੰਗ ਦਿੱਤੀ।  ਦੁਨੀਆਂ ਦੀਆਂ ਸਾਰੀਆਂ ਮਾਂ-ਬੋਲੀਆਂ ਨੂੰ ਪ੍ਰਣਾਮ।

                                                         International Mother Language Day

 

21 ਫਰਵਰੀ  ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ

ਨਾਲ ਨਾਲ ਚਲਦਿਆਂ

                ਮਾਤਭਾਸ਼ਾ ਬੋਲਦਿਆਂ,

                                  ਮਾਤਭਾਸ਼ਾ ਸੁਣਿਦਆਂ,

                                                 ਮਾਤਭਾਸ਼ਾ ਪੜ੍ਹਦਿਆਂ,

                                                              ਮਾਤਭਾਸ਼ਾ ਲਿਖਦਿਆਂ

ਮਾਤਭਾਸ਼ਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਂਦਿਆਂ

ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਤੇ ਸਭ ਨੂੰ ਸ਼ੁਭ-ਇੱਛਾਵਾਂ!

ਪੈਂਤੀ ਅਖੱਰੀ ਨਾਲ ਸ਼ਬਦਾਂ ਦੀ ਰੂਹ ਰੁਸ਼ਨਾਉਂਦਿਆ ਜਿਉਂਦੇ ਵਸਦੇ ਰਹੋ !

 

 

 

ਰੰਗ-ਮੰਡਲ ਦੀ ਕਵਿਤਾ

..

..

..

.Title_White.

.Title_White.

.

 ਰੰਗ-ਮੰਡਲ ਵਿਚੋਂ ਕੁਝ ਕਵਿਤਾਵਾਂ

.ਰੰਗ-ਰਸ-ਸੁਗੰਧ

ਕਾਇਨਾਤ ਦੇ ਰੰਗ ਹ੍ਹ੍ਜ਼ਾਰਾਂ

ਬ੍ਰਹਿਮੰਡ ਦੇ ਕੈਨਵਸ ਉੱਤੇ

ਦੂਰ ਦਿੱਸਹਦੇ ਤੱਕ ਫੈਲੇ ਹੋਏ

ਕਦੇ ਸੂਰਜ ਨੂੰ ਉਦੈ ਕਰਦੇ

ਰੰਗ ਦੇਂਦੇ ਅੰਬਰ ਨੂੰ ਲਾਲ

ਕਦੇ ਚੰਨ ਦਾ ਮੁੱਖੜਾ ਢੱਕ ਲੈਂਦੇ

ਚਿੱਟੇ ਸਲੇਟੀ ਬਦਲਾਂ ਦੇ ਨਾਲ!

ਰੰਗਾਂ ਦੀ ਰੁਮਾਂਚਿਤ ਬਾਰਿਸ਼ ਵਿਚ

ਤਨ ਮਨ ਰੂਹ ਨੂੰ ਭਿੱਜ ਜਾਣ ਦਿੳੁ!

ਅਹਿਸਾਸ ਤੋਂ ਉਣੇ ਸ਼ਬਦਾਂ ਵਿਚ

ਸੂਖਮ ਬੋਲਾਂ ਦਾ ਰਸ ਘੁਲ ਜਾਣ ਦਿਉ!

ਸੁਗੰਧੀਆਂ ਨਾਲ ਭਰੀਆਂ ਪੌਣਾਂ ‘ਚੋਂ 

ਕੁਦਰਤ ਦਾ ਮਧੁਰ ਸੰਗੀਤ ਸੁਣੋ

ਮਨ ਨੂੰ ਥੋੜਾ ਮੁਗਧ ਹੋ ਜਾਣ ਦਿਉ!

ਰੰਗ-ਮੰਡਲ ‘ਚੋਂ ਲੈ ਕੇ ਕੁਝ ਰੰਗ

ਸ਼ਬਦਾਂ ਦੀ ਮਾਂਗ ਸਜਾਏੀ ਜਾਏ

ਤ੍ਰੈ-ਗੁਣ ਰੰਗ-ਰਸ-ਸੁਗੰਧ ਦੇ

ਸੂਖਮ ਭਾਵੀ ਅਹਿਸਾਸ ਨਾਲ

ਅੱਖਰਾਂ ਦੀ ਰੂਹ ਰੁਸ਼ਨਾਏੀ ਜਾਏ!

*****

ਰੰਗ ਉਮੀਦ

ਰੂਹ ਦੇ ਸਾਰੇ ਰੰਗ ਸਮੇਟੀ

ਤੱਪਦੇ ਮਾਰੂਥਲ ਵਿਚ ਭੁੱਜਦੀ

ਯੁਗਾਂ ਤੋਂ ਇਕਵਾਸੀ ਪਏੀ

ਰੰਗ-ਉਮੀਦ ਦਾ ਸੁਨਹਿਰੀ ਲਿਬਾਸ ਪਾ

ਦਰਗਾਹ ਤੇਰੀ ਮੈਂ ਪਹੁੰਚੀ!

ਕਿਰਮਚੀ ਰੰਗ ਵਿਚ ਭਿੱਜਿਆ ਬੋਲ

ਸੁਨਿਹਰੀ ਰੇਤ ਪਿਆਸੀ ਤੋਂ ਲੰਘਿਆ

ਨੀਲ ਦਿਰਆ ਦਾ ਸੁੱਚਾ ਨੀਰ

ਮਖ਼ਮਲੀ ਕਰ ਗਿਆ ਸਾਰੀ ਧਰਤੀ

ਪਿਆਸੇ ਥੱਲ ਬੰਨ੍ਹਾਏੀ ਧੀਰ!

 

ਕਾਲੀ ਸੰਘਣੀ ਧੁੰਦ ਚੀਰ ਗੂੰਜੀ ਆਵਾਜ਼

ੳੁਠਾਂਗਾ ਇਸੇ ਥੱਲ ਮਾਰੂ ਵਿਚੋਂ ਨਾ ਹੋ ੳੁਦਾਸ

ਬਣ ਸੰਘਣਾ ਬੱਦਲ ਸਾਵਣ ਦੇ ਵਾਂਗ ਛੜਾਕੇ

ਪਿਆਸੇ ਮਾਰੂਥਲ ਤੇ ਵਰ੍ਹ ਜਾਵਾਂਗਾ

ਬਣ ਮਹਿਕ ਸਜੱਰੀ ਬਹਾਰ ਦੀ ਛਾ ਜਾਵਾਂਗਾ

ਪੱਥਰਾਂ ਦੇ ਆਪਾਰ ਬੁਲੰਦੀ ਤਬੂਤਾਂ ਸੰਗ ਲਿਪਟ

ਹਵਾਵਾਂ ਦੇ ਸਾਹਾਂ ਵਿਚ ਖੁਸ਼ਬੂ ਬਣ ਘੁਲ ਜਾਵਾਂਗਾ!

ਨਾ ਦੇਖ ਬੀਤੇ ਵਕਤ ਦੀਅਾਂ ਪੈੜਾਂ ਵੱਲ

ਦੇਖ ਅਗਾਂਹ ਉਸ ਸੁਪਨੇ ਦੀ ਤਬੀਰ ਆਪਣੀ

ਧੜਕ ਉਠੇ ਗੀ ਪੈਰਾਂ ਤਲੇ ਸੁਨਿਹਰੀ ਰੇਤ ਮੁੜ

ਨੀਲ ਭੰਵਰ ਵਿਚ ਠੱਲ ਪਵੇਗੀ ਮੁੜ ਕਿਸ਼ਤੀ ਆਪਣੀ!

 

ਯੁਗਾਂ ਦਾ ਪੈਂਡਾ ਸਿਮਟ ਜਾਵੇਗਾ

ਧੜਕਦੇ ਹੁਣ ਦੇ ਇਸ ਪਲ ਵਿਚ

ਨੱਚ ਉਠਣਗੇ ਉਮੀਦ ਦੇ ਹਜ਼ਾਰਾਂ ਰੰਗ

ਸੋਨੇ ਵਾਂਗ ਲਿਸ਼ਕਦੀ ਰੇਤ ਦੀ ਹਿੱਕ ਵਿਚ!

ਤਲਿਸਮੀ ਵੱਡ-ਆਕਾਰੀ ਪਿਰਾਮਿਡਾਂ ਦੇ

ਸੁਨਿਹਰੀ ਲਾਲ ਤੇ ਕਾਲੇ ਪੱਥਰ ਮੁੜ

ਜਗਮਗ ਜਗਮਗ ਕਰ ਉਠਣਗੇ

ਪੰਜ ਹਜ਼ਾਰ  ਤੋਂ ਵੀ ਅਗਾਂਹ ਤੱਕ

ਕਏੀ ਹਜ਼ਾਰ ਸਦੀਆਂ ਤੇ ਰਹਿੰਦੀ ਦੁਨੀਆ ਤੱਕ

ਮਾਣਮੱਤੇ ਇਸੇ ਤਰ੍ਹਾਂ ਸਿਰਕੱਢ ਚਮਕਦੇ ਰਹਿਣਗੇ!