ਰੰਗ-ਮੰਡਲ ਦੀ ਕਵਿਤਾ

..

..

..

.Title_White.

.Title_White.

.

 ਰੰਗ-ਮੰਡਲ ਵਿਚੋਂ ਕੁਝ ਕਵਿਤਾਵਾਂ

.ਰੰਗ-ਰਸ-ਸੁਗੰਧ

ਕਾਇਨਾਤ ਦੇ ਰੰਗ ਹ੍ਹ੍ਜ਼ਾਰਾਂ

ਬ੍ਰਹਿਮੰਡ ਦੇ ਕੈਨਵਸ ਉੱਤੇ

ਦੂਰ ਦਿੱਸਹਦੇ ਤੱਕ ਫੈਲੇ ਹੋਏ

ਕਦੇ ਸੂਰਜ ਨੂੰ ਉਦੈ ਕਰਦੇ

ਰੰਗ ਦੇਂਦੇ ਅੰਬਰ ਨੂੰ ਲਾਲ

ਕਦੇ ਚੰਨ ਦਾ ਮੁੱਖੜਾ ਢੱਕ ਲੈਂਦੇ

ਚਿੱਟੇ ਸਲੇਟੀ ਬਦਲਾਂ ਦੇ ਨਾਲ!

ਰੰਗਾਂ ਦੀ ਰੁਮਾਂਚਿਤ ਬਾਰਿਸ਼ ਵਿਚ

ਤਨ ਮਨ ਰੂਹ ਨੂੰ ਭਿੱਜ ਜਾਣ ਦਿੳੁ!

ਅਹਿਸਾਸ ਤੋਂ ਉਣੇ ਸ਼ਬਦਾਂ ਵਿਚ

ਸੂਖਮ ਬੋਲਾਂ ਦਾ ਰਸ ਘੁਲ ਜਾਣ ਦਿਉ!

ਸੁਗੰਧੀਆਂ ਨਾਲ ਭਰੀਆਂ ਪੌਣਾਂ ‘ਚੋਂ 

ਕੁਦਰਤ ਦਾ ਮਧੁਰ ਸੰਗੀਤ ਸੁਣੋ

ਮਨ ਨੂੰ ਥੋੜਾ ਮੁਗਧ ਹੋ ਜਾਣ ਦਿਉ!

ਰੰਗ-ਮੰਡਲ ‘ਚੋਂ ਲੈ ਕੇ ਕੁਝ ਰੰਗ

ਸ਼ਬਦਾਂ ਦੀ ਮਾਂਗ ਸਜਾਏੀ ਜਾਏ

ਤ੍ਰੈ-ਗੁਣ ਰੰਗ-ਰਸ-ਸੁਗੰਧ ਦੇ

ਸੂਖਮ ਭਾਵੀ ਅਹਿਸਾਸ ਨਾਲ

ਅੱਖਰਾਂ ਦੀ ਰੂਹ ਰੁਸ਼ਨਾਏੀ ਜਾਏ!

*****

ਰੰਗ ਉਮੀਦ

ਰੂਹ ਦੇ ਸਾਰੇ ਰੰਗ ਸਮੇਟੀ

ਤੱਪਦੇ ਮਾਰੂਥਲ ਵਿਚ ਭੁੱਜਦੀ

ਯੁਗਾਂ ਤੋਂ ਇਕਵਾਸੀ ਪਏੀ

ਰੰਗ-ਉਮੀਦ ਦਾ ਸੁਨਹਿਰੀ ਲਿਬਾਸ ਪਾ

ਦਰਗਾਹ ਤੇਰੀ ਮੈਂ ਪਹੁੰਚੀ!

ਕਿਰਮਚੀ ਰੰਗ ਵਿਚ ਭਿੱਜਿਆ ਬੋਲ

ਸੁਨਿਹਰੀ ਰੇਤ ਪਿਆਸੀ ਤੋਂ ਲੰਘਿਆ

ਨੀਲ ਦਿਰਆ ਦਾ ਸੁੱਚਾ ਨੀਰ

ਮਖ਼ਮਲੀ ਕਰ ਗਿਆ ਸਾਰੀ ਧਰਤੀ

ਪਿਆਸੇ ਥੱਲ ਬੰਨ੍ਹਾਏੀ ਧੀਰ!

 

ਕਾਲੀ ਸੰਘਣੀ ਧੁੰਦ ਚੀਰ ਗੂੰਜੀ ਆਵਾਜ਼

ੳੁਠਾਂਗਾ ਇਸੇ ਥੱਲ ਮਾਰੂ ਵਿਚੋਂ ਨਾ ਹੋ ੳੁਦਾਸ

ਬਣ ਸੰਘਣਾ ਬੱਦਲ ਸਾਵਣ ਦੇ ਵਾਂਗ ਛੜਾਕੇ

ਪਿਆਸੇ ਮਾਰੂਥਲ ਤੇ ਵਰ੍ਹ ਜਾਵਾਂਗਾ

ਬਣ ਮਹਿਕ ਸਜੱਰੀ ਬਹਾਰ ਦੀ ਛਾ ਜਾਵਾਂਗਾ

ਪੱਥਰਾਂ ਦੇ ਆਪਾਰ ਬੁਲੰਦੀ ਤਬੂਤਾਂ ਸੰਗ ਲਿਪਟ

ਹਵਾਵਾਂ ਦੇ ਸਾਹਾਂ ਵਿਚ ਖੁਸ਼ਬੂ ਬਣ ਘੁਲ ਜਾਵਾਂਗਾ!

ਨਾ ਦੇਖ ਬੀਤੇ ਵਕਤ ਦੀਅਾਂ ਪੈੜਾਂ ਵੱਲ

ਦੇਖ ਅਗਾਂਹ ਉਸ ਸੁਪਨੇ ਦੀ ਤਬੀਰ ਆਪਣੀ

ਧੜਕ ਉਠੇ ਗੀ ਪੈਰਾਂ ਤਲੇ ਸੁਨਿਹਰੀ ਰੇਤ ਮੁੜ

ਨੀਲ ਭੰਵਰ ਵਿਚ ਠੱਲ ਪਵੇਗੀ ਮੁੜ ਕਿਸ਼ਤੀ ਆਪਣੀ!

 

ਯੁਗਾਂ ਦਾ ਪੈਂਡਾ ਸਿਮਟ ਜਾਵੇਗਾ

ਧੜਕਦੇ ਹੁਣ ਦੇ ਇਸ ਪਲ ਵਿਚ

ਨੱਚ ਉਠਣਗੇ ਉਮੀਦ ਦੇ ਹਜ਼ਾਰਾਂ ਰੰਗ

ਸੋਨੇ ਵਾਂਗ ਲਿਸ਼ਕਦੀ ਰੇਤ ਦੀ ਹਿੱਕ ਵਿਚ!

ਤਲਿਸਮੀ ਵੱਡ-ਆਕਾਰੀ ਪਿਰਾਮਿਡਾਂ ਦੇ

ਸੁਨਿਹਰੀ ਲਾਲ ਤੇ ਕਾਲੇ ਪੱਥਰ ਮੁੜ

ਜਗਮਗ ਜਗਮਗ ਕਰ ਉਠਣਗੇ

ਪੰਜ ਹਜ਼ਾਰ  ਤੋਂ ਵੀ ਅਗਾਂਹ ਤੱਕ

ਕਏੀ ਹਜ਼ਾਰ ਸਦੀਆਂ ਤੇ ਰਹਿੰਦੀ ਦੁਨੀਆ ਤੱਕ

ਮਾਣਮੱਤੇ ਇਸੇ ਤਰ੍ਹਾਂ ਸਿਰਕੱਢ ਚਮਕਦੇ ਰਹਿਣਗੇ!