ਮਾਰਚ 8

ਅੰਤਰਰਾਸ਼ਟਰੀ ਨਾਰੀ ਦਿਵਸ ਮਾਰਚ 8

ਔਰਤ ਕਾਵਿ

ਔਰਤ ਦੇ ਹੱਥ ਬਰਕਤ

ਔਰਤ ਦੇ ਹੱਥ ਕਲਾਕਾਰ

ਔਰਤ ਦੇ ਹੱਥ ਮਮਤਾ

ਔਰਤ ਦੇ ਹੱਥ ਪਿਆਰ।

ਔਰਤ ਤੂੰ ਹਰ ਕਵੀ ਦੇ ਦਿਲ ਦਾ ਖਿਆਲ

ਤੂੰ ਹੀ ਖਿਆਲ  ਉਡਾਰੀ

ਔਰਤ ਤੂੰ ਕਲਪਨਾ, ਤੂੰ ਭਾਵਨਾ

ਤੂੰ ਕਵਿਤਾ ਸਾਰੀ ਦੀ ਸਾਰੀ।

ਔਰਤ ਤੂੰ ਗੀਤਾ ਹੈਂ ਤੂੰ ਹੀ ਬਾੀਬਲ

ਤੂੰ ਹੀ ਪਾਕ ਕੁਰਾਨ

ਔਰਤ ਤੂੰ ਹੀ ਤਾਂ ਹੈਂ ਗੁਰੂ ਗ੍ਰੰਥ ਦੀ ਬਾਣੀ

ਤੂੰ ਹੀ ਵੇਦ ਪੁਰਾਣ।

Image

ਮਾਂ ਤਾਂ ਮਾਂ ਹੈ

..

ਮਾਂ ਤਾਂ ਮਾਂ ਹੈ

ਕਾਰਜਸ਼ੀਲ ਹੈ, ਸੁੱਖਦਾਤੀ ਹੈ, ਮਮਤਾ ਹੈ ਪਿਆਰ ਹੈ

ਕੁਦਰਤ ਹੈ, ਧਰਤੀ ਹੈ, ਬ੍ਰਹਿਮੰਡ ਦਾ ਪਸਾਰ ਹੈ। ਮਾਂ ਤਾਂ ਮਾਂ ਹੈ!

ਤੇਰੇ ਪਿਆਰ ਦੀ ਕਹਿੰਦੇ ਅਮੁੱਕ ਦੌਲਤ

ਤੇਰੀ ਗਲਵਕੜੀ ਵਿਚ ਨਿੱਘ ਸਕੂਨ ਮਿਲਦਾ

ਫਿਰ ਵੀ ਲੈ ਕੇ ਜਨਮ ਤੇਰੀ ਸੁਖਨ ਕੁੱਖੋਂ

ਬੰਦਾ ਕਿਉਂ  ਐਨਾ ਬੇਚੈਨ ਬੇਰਸ ਕੱਖੋਂ ਹੌਲਾ ਭਟਕਦਾ ਫਿਰਦਾ।

ਤੇਰੀਆਂ ਦੁਆਂਵਾਂ ਅਨਾਦ ਸ਼ਬਦ ਬਣ ਸਦਾ

ਬੱਚੇ ਦੇ ਜ਼ਿਹਨ ‘ਚ ਗੂੰਜਦੀਆਂ  ਰਹਿਣ ਸਦਾ

ਫਿਰ ਕਦੋਂ ਕਿਵੇਂ ਉਹ ਬਦ-ਦੁਆਵਾਂ ਵਰਗਾ ਹੋ ਜਾਂਦਾ।

ਤੂੰ ਘਣਛਾਵਾਂ ਬੂਟਾ ਕਹਿੰਦੇ  ਦਾਨਸ਼ ਸੁਖਨਵਰ

ਠੰਡੜੀ  ਮਿਠੱੜੀ ਨਿਸ਼ਕਾਮ ਛਾਂਵਾਂ ਕਰਦੀ ਸਭ ਨੂੰ

ਫਿਰ ਕਦੋਂ ਕਿਵੇਂ  ਮਨੁੱਖ ਬੇਕਿਰਕ ਹੋ ਜਾਂਦਾ

ਕਿਤੇ ਅੰਮਿਰਤਸਰ, ਦਿੱਲੀ ਤੇ ਗੁਜਰਾਤ ਦੇ  ਖੂਨੀ ਸਾਕੇ

ਤੇ ਸੀਰੀਆ, ਮਿਸਰ, ਅਫ਼ਗਾਨਿਸਤਾਨ ਤੇ ਬੰਬਬਾਰੀ

ਦਹਿਸ਼ਤ ਫੈਲਾ ਹੋਰ ਕ੍ਰੋਧੀ  ਵੈਰੀ ਹੋ ਘਲੂਘਾਰੇ ਕਰੀ ਜਾਂਦਾ ।

ਜਿਸ ਮਾਂ ਦੀ ਕੁੱਖੋਂ ਜਨਮ ਲਿਆ ੳੁਸ ਦਾ ਕਲੇਜਾ ਵਲੂੰਦਰਾ

ੳੁ ਸੇ ਦੀ ਛਾਤੀ ਤੇ ਘਮਸਾਨ ਜੰਗ ਕਰੀ ਜਾਂਦਾ

ੳੁਸੇ ਨੂੰ ਵਿਧਵਾ, ਨਿਪੁੱਤੀ, ਤੇ ਨਿਦਰੀ ਬਣਾ ਦੇਂਦਾ

ਨਿਹੱਥੇ ਮਾਸੂਮਾਂ ਦੀ ਜਾਨ ਕੱਢ ਦੇਂਦਾ

ਪਰ ਖੁਦ ਨੂੰ ਗੋਲੀ ਕਲੇਜੇ ਲੱਗਣ ਸਮੇਂ

ਰੱਬ ਤੋਂ  ਪਹਿਲਾਂ ਮੂੰਹ ‘ਚੋਂ ਹਾਅ  ਮਾਂ ਦੀ ਨਿਕਲਦੀ

ਮਾਂ ਦੀਆਂ ਰੱਖਾਂ ਨੂੰ ਹੀ ਯਾਦ ਕਰਦਾ।

ਮਾਂ ਤਾਂ ਮਾਂ ਹੈ ਜੋ ਮੂਕ ਦੁਆਵਾਂ ਕਰਦੀ ਹੈ…

ਦੁਆਵਾਂ ਕਰਦੀ ਹੈ, ਦੁੱਖ ਜਰਦੀ ਹੈ

ਤੈਨੂੰ ਪੁਕਾਰ ਪੁਕਾਰ ਤੈਨੂੰ ਸੋਚ ਸੋਚ

ਬਰੂਦਾਂ  ਦਾ ਧੂੰਆਂ ਹਰ ਦੁਆਂ ਨਿਗਲ ਲੈਂਦਾ ਹੈ

ਕੋਹਾਂ ਦੂਰ ਬੈਠੀ ਮਾਂ ਦਾ ਕਲੇਜਾ ਮੂੰਹ ਨੂੰ ਆੳਦਾ ਹੈ।

ਮਾਂ ਤੇ ਮਾਂ ਹੈ।  ਮਾਂ ਤਾਂ ਹਰ ਦਮ ਨਾਲ ਰਹਿੰਦੀ ਹੈ

ਲੂੰ ਲੂੰ ਵਿਚ ਵਸਦੀ ਹੈ ਸਾਹ ਿਵਚ ਵਗਦੀ ਹੇ

ਦਿਲ ਵਿਚ ਧੜਕਦੀ ਹੈ।  ਮਾਂ ਤਾਂ ਮਾਂ ਹੈ।

(ਜਾਰੀ ਹੈ….)

..