ਪੱਤਝੜ

 ..

ਸ਼ੁਕਰਾਨਾ ਹੈ 

ਉਹਨਾਂ ਪੱਤਝੜ ਦੇ ਸੁਨਹਿਰੀ ਪੱਤਿਆਂ ਦਾ

ਜੋ ਜ਼ਿੰਦਗੀ ਦਾ ਸੁਨੇਹਾ ਟਾਹਣੀਆਂ ਤੇ ਲਿਖ ਰਹੇ ਨੇ। 

ਖਾਕ ‘ਚੋਂ ਉਪਜੇ ਖਾਕ ਹੋ ਜਾਣਾ ਕੀ ਮਾਣ ਕਰੇ ਕੋ ਜ਼ਿਦੰਗੀ ਦਾ!

ਖਾਕ ਤੋਂ ਵੀ ਵੱਧ ਮਹੀਨ ਹੋ ਕੇ ਦੇਖ ਜੇ ਸੱਚ ਲਭੱਣਾ ਜ਼ਿੰਦਗੀ ਦਾ!

 

.

.

 

 

ਰੋਮਾਸ ਤੋਂ ਯਥਾਰਥ

ਫ਼ੈਜ਼ ਅਹਿਮਦ ਫੈ਼ਜ਼ ਦੀ ਸ਼ਤਾਬਦੀ – ਸੌ ਸਾਲ ਬੀਤ ਜਾਣ ਤੇ ਫ਼ੈਜ਼ ਸਾਹਿਬ ਦੀ ਸ਼ਾਇਰੀ ਨੂੰ ਗੁਰਮੁਖੀ ਲਿਪੀ-ਅੰਤਰ ਵਿਚ ਪੇਸ਼ ਕਰਕੇ ਪੰਜਾਬੀ ਦੇ ਪਾਠਕਾਂ ਨਾਲ ਸਾਂਝ ਹੀ ਮੇਰੀ ਇਕ ਸ਼ਰਧਾਂਜਲੀ ਹੈ

.

ਰੋਮਾਂਸ ਤੋਂ ਯਥਾਰਥ ਤਕ ਦੇ ਦੋ ਸ਼ਾਇਰ – ਪ੍ਰੋ: ਮੋਹਨ ਸਿੰਘ ਤੇ ਪ੍ਰੋ: ਫ਼ੈਜ਼ ਅਹਿਮਦ ਫ਼ੈਜ਼

ਦੋਹਾਂ ਪੰਜਾਬਾਂ ਦੇ ਦੋ ਸ਼ਾਇਰ

ਦੋਹਾਂ ਦੀ ਸ਼ਾਇਰੀ ਵਿਚ ਸਮਾਨਤਾ ਦੀਆਂ ਝਲਕੀਆਂ:

ਮੋਹਨ ਸਿੰਘ ਅਤੇ ਫੈ਼ਜ਼ ਦੀ ਸ਼ਾਇਰੀ ਰੋਮਾਂਸ ਤੋਂ ਯਥਾਰਥ ਵਲ ਇਕ ਸਫ਼ਰ ਹੈ। ਹੁਸਨ, ਇਸ਼ਕ, ਦਰਦ,  ਵਸਲ, ਵਿਛੋੜਾ, ਮਹਿਬੂਬ ਦੀ ਯਾਦ ਤੇ ਇੰਤਜ਼ਾਰ ਦਾ ਜ਼ਿਕਰ ਬਾਰ ਬਾਰ  ਮਿਲਦਾ ਹੈ:

ਰਾਤ ਯੂੰ ਦਿਲ ਮੇਂ ਤੇਰੀ ਖੋਈ ਹੁਈ ਯਾਦ ਆਈ
ਜੈਸੇ ਵੀਰਾਨੇ ਮੇਂ ਚੁਪਕੇ ਸੇ ਬਹਾਰ ਆ ਜਾਏ
ਜੈਸੇ ਸਹਿਰਾਓ ਮੇਂ ਚਲੇ ਹੌਲੇ ਸੇ ਬਾਦੇ ਨਸੀਮ
ਜੈਸੇ ਬੀਮਾਰ ਕੋ ਬੇਵਜਹ ਕਰਾਰ ਆ ਜਾਏ।
(ਫ਼ੈਜ਼: ਨਕਸ਼-ਏ-ਫ਼ਰਿਆਦੀ)
ਮੋਹਨ ਸਿੰਘ ਦੀ ‘ਯਾਦ’ ਕਵਿਤਾ ਵਿਚ ਮਹਿਬੂਬ ਦੀ ਯਾਦ ਦਾ ਜ਼ਿਕਰ ਇਸ ਤਰਾਂਹ ਮਿਲਦਾ ਹੈ:

ਅਜ ਤੇਰੀ ਯਾਦ ਇੰਜ ਆਈ
ਐਸੇ ਸੁੱਕੇ ਤੇ ਬਾਂਝ ਰੁੱਖ ਵਿਚੋਂ
ਜਿੱਦਾਂ ਕੋਂਪਲ ਕੋਈ ਨਿਕਲ ਆਏ
ਅਜ ਤੇਰੀ ਯਾਦ ਇੰਜ ਆਈ।                     (ਮੋਹਨ: ਵੱਡਾ ਵੇਲਾ)

ਸੋਨ ਖੰਭ ਲਾ ਕੇ ਤੇਰੀ ਯਾਦ ਆਈ
ਆ ਕੇ ਜਿੰਦ ਦੀ ਟਹਿਣੀ ਤੇ ਬਹਿ ਗਈ।      (ਮੋਹਨ: ਆਵਾਜ਼ਾਂ)

ਇਹ ਸ਼ਾਇਰ ਜਦੋਂ ਪ੍ਰਗਤੀ ਲਹਿਰ ਵਿਚ ਵਹਿੰਦੇ ਜਾਂਦੇ ਹਨ ਤਾਂ ਉਹਨਾਂ ਦੀ ਕਵਿਤਾ ਦਾ ਰੰਗ ਹੋਰ ਸ਼ੋਖ਼ ਹੁੰਦਾ ਜਾਂਦਾ ਹੈ ਤੇ ਸਮਾਜਿਕ ਚੇਤਨਤਾ ਵਿਚ ਇਕ ਨਿਖਾਰ ਆਉਂਦਾ ਜਾਂਦਾ ਹੈ। ਫ਼ੈਜ਼ ਦੀ ਪੁਸਤਕ “ਨਕਸ਼-ਏ-ਫ਼ਰਿਆਦੀ” ਦੇ ਦੂਜੇ ਹਿੱਸੇ ਦੀ ਕਵਿਤਾ ਦਾ ਆਰੰਭ ਜਿਸ ਕਵਿਤਾ ਨਾਲ ਹੁੰਦਾ ਹੈ ਉਸ ਨੂੰ ਲੋਕਾਂ ਦੀ ਜ਼ਿੰਦਗੀ ਨੂੰ ਤੇ ਸਮੇਂ ਦੇ ਯਥਾਰਥ ਨੂੰ ਨੇੜੇ ਹੋ ਕੇ ਵੇਖਣ ਦਾ ਪ੍ਰਭਾਵ ਹੈ:

ਮੁਝ ਸੇ ਪਹਿਲੀ ਸੀ ਮੁਹਬਤ ਮੇਰੀ ਮਹਿਬੂਬ ਨਾ ਮਾਂਗ
ਮੈਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ  ਬਹਾਰੋਂ ਕੋ ਸਬਾਤ
ਤੇਰੀ ਆਂਖ਼ੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕਦੀਰ ਨਗੂ ਹੋ ਜਾਏ
ਯੂੰ ਨਾ ਥਾ, ਮੈਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ
ਰਾਹਤੇਂ  ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ।
(ਫ਼ੈਜ਼: ਨਕਸ਼-ਏ ਫ਼ਰਿਆਦੀ)

ਮੋਹਨ ਸਿੰਘ ਪ੍ਰਗਤੀਵਾਦੀ ਲਿਹਰ ਦੇ ਪ੍ਰਭਾਵ ਅਧੀਨ “ਕੱਚ-ਸੱਚ” ਦੀ ਪਹਿਲੀ ਕਿਵਤਾ ਵਿਚ ਕਹਿੰਦੇ ਹਨ:

ਖੰਭ ਮੇਰੇ ਹੁਣ ਖੋਹਲ ਪਿਆਰੀ ਸਦ ਪਈ ਮੈਨੂੰ ਆਵੇ
ਚੌੜੇ ਗਗਨਾਂ ਦੇ ਵਿਚ ਉੱਡਣਾ ਰੂਹ ਮੇਰੀ ਹੁਣ ਚਾਹਵੇ।
ਹਿੱਕ ਤੇਰੀ ਤੇ ਸਹੁਲ ਆਹਲਣੇ ਪੈਣ ਮੈਨੂੰ ਹੁਣ ਸੌੜਾਂ
ਬਿੱਛੂ-ਡੰਗੇ ਰਾਹਾਂ ਤੇ ਹੁਣ ਖੰਭ ਫਟਕਾਣੇ ਲੋੜਾਂ।
(ਮੋਹਨ: ਕੱਚ-ਸੱਚ)

ਮੌਜ਼ੂ-ਏ-ਸੁਖਨ ਵਸਲ ਇਸ਼ਕ ਦੀ ਸੂਖਮਤਾ ਤੋਂ ਤਿਲਕਦਾ ਗਰੀਬੀ, ਭੁੱਖ, ਨਾ-ਬਰਾਬਰੀ, ਸਮਾਜ ਦੀ ਕਾਣੀ-ਵੰਡ ਤੇ ਕਿਰਤੀ ਦੀ ਮੁਸ਼ੱਕਤ ਦੀ  ਤਲੱਖ਼ ਹਕੀਕਤ ਨੂੰ ਬਿਆਨ ਕਰਨ ਲਗਦਾ ਹੈ:

ਕਿਉਂ ਨਾ ਜਹਾਂ ਕਾ ਗ਼ਮ ਅਪਨਾ ਲੇਂ
ਬਾਦ ਮੇਂ ਸਭ ਤਦਬੀਰੇਂ ਸੋਚੇਂ
ਬਾਦ ਮੇਂ ਸੁੱਖ ਕੇ ਸਪਨੇ ਦੇਖੇਂ
ਸਪਨੋਂ ਕੀ ਤਾਬੀਰੇਂ ਸੋਚੇਂ
ਹਮਨੇ ਮਾਨਾ ਜੰਗ ਕੜੀ ਹੈ
ਸਰ ਫੂਟੇਂਗੇ ਖ਼ੂਨ ਬਹੇਗਾ
ਖ਼ੂਨ ਮੇਂ ਗ਼ਮ ਬਹਿ ਜਾਏਂਗੇ
ਹਮ ਨਾ ਰਹੇ ਗ਼ਮ ਭੀ ਨਾ ਰਹੇਗਾ।
(ਫ਼ੈਜ਼: ਸੋਚ- ਨਕਸ਼-ਏ ਫਰਿਆਦੀ)

ਮੋਹਨ ਸਿੰਘ ਨੇ ਵੀ ਸ਼੍ਰੇਣੀ ਸ਼ੰਘਰਸ਼ ਬਾਰੇ ਬਹੁਤ ਸਾਰੀ ਕਿਵਤਾ ਲਿਖੀ ਹੈ:

ਦਾਤੀਆਂ ਕਲਮਾਂ ਅਤੇ ਹਥੋੜੇ
ਕੱਠੇ ਕਰ ਲਓ ਸੰਦ ਓ ਯਾਰ
ਜ਼ੁਲਮ ਜਬਰ ਦੇ ਸ਼ੋਹਲੇ ਭੜਕੇ
ਅੱਗ ਹੋਈ ਪਰਚੰਡ ਓ ਯਾਰ।
(ਮੋਹਨ: ਤਿ੍ਰਸ਼ੂਲ – ਵੱਡਾ ਵੇਲਾ)

ਗਰੀਬ ਮਜ਼ਲੂਮ ਤੇ ਲਤਾੜੇ ਵਰਗ ਦੇ ਲੋਕਾਂ ਨੂੰ ਹਭਲਾ ਮਾਰਨ ਦੀ ਹਲਾਸ਼ੇਰੀ ਦੇਣ ਵਾਲੇ ਵੀ ਇਹ ਦੋ ਮੋਹਨ-ਫ਼ੈਜ਼ ਮਕਬੂਲ ਸ਼ਾਇਰ ਸਨ:

ਐ ਖ਼ਾਕ ਨਸ਼ੀਨੋ ਉਠ ਬੈਠੋ ਵੁਹ ਵਕਤ ਕਰੀਬ ਆ ਪਹੁੰਚਾ ਹੈ
ਜਬ ਤਖ਼ਤ ਗਿਰਾਏ ਜਾਏਂਗੇ ਜਬ ਤਾਜ ਉਛਾਲੇ ਜਾਏਂਗੇ।
ਅਬ ਟੂਟ ਗਿਰੇਂਗੀ ਜ਼ੰਜੀਰੇਂ ਅਬ ਜਿੰਦਾਨੋਂ ਕੀ ਖ਼ੈਰ ਨਹੀਂ
ਜੋ ਦਰਿਆ ਝੂਮ ਕੇ ਉਠੇ ਹੈਂ ਤਿਨਕੋਂ ਸੇ ਨਾ ਟਾਲੇ ਜਾਏਂਗੇ
ਕਟਤੇ ਭੀ ਚਲੋ ਬੜਤੇ ਭੀ ਚਲੋ ਬਾਜ਼ੂ ਭੀ ਬਹੁਤ ਹੈਂ ਸਰ ਭੀ ਬਹੁਤ
ਚਲਤੇ ਭੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਂਗੇ।
(ਫੈਜ਼: ਤਰਾਨਾ –  ਦਸਤ-ਏ-ਸਬਾ)

ਮੋਹਨ ਸਿੰਘ ਵੀ ਗਰੀਬ, ਮਜ਼ਲੂਮ ਤੇ ਗਰੀਬ ਲਤਾੜੇ ਵਰਗ ਨੂੰ ਹਿੰਮਤ ਕਰਕੇ ਉੱਠ ਕੇ ਅਮਲ ਨਾਲ ਕੁਝ ਕਰਨ ਦੀ ਪ੍ਰੇਰਨਾ ਦਿੰਦੇ ਹਨ:
ਉਠੋ ਕਿ ਉਠਣਾ ਹੀ ਹੈ ਜ਼ਿੰਦਗੀ ਦਾ ਪਹਿਲਾ ਕਦਮ
ਤੁਰੋ ਕਿ ਤੁਰਨਾ ਹੀ ਹੈ ਜ਼ਿੰਦਗੀ ਦਾ ਪਹਿਲਾ ਪੜਾਅ।
ਅਮਲ ਹੈ ਚਿਣਗ ਦੱ ਸ਼ੁਅਲੇ ਦੇ ਵਿਚ ਬਦਲ ਜਾਣਾ
ਅਮਲ ਹੈ ਆਹ ਦਾ ਵਧ ਕੇ ਤੂਫ਼ਾਨ ਬਣ ਜਾਣਾ.
(ਮੋਹਨ: ਅਮਲ – ਵੱਡਾ ਵੇਲਾ)

ਦੇਸ਼ ਦੀ ਵੰਡ ਵਿਚ ਪਿਸ ਗਏ ਲੱਖਾਂ ਮਾਸੂਮ ਲੋਕ ਤੇ ਲੱਖਾਂ ਬੇਘਰ ਗਰੀਬ ਲਿਤੱੜੇ ਗਏ; ਜੋ ਆਸ ਸੀ ਆਜ਼ਾਦੀ ਤੋਂ ਉਹ ਜਦ ਪੂਰੀ ਹੁੰਦੀ ਨਾ ਦਿਸੀ ਤਾਂ ਸ਼ਾਇਰਾਂ ਦੀ ਕਲਮ ਪੁਕਾਰ ਉੱਠੀ:
ਸੁਣਦੇ ਸਾਂ ਆਜ਼ਾਦੀ ਦਾ ਚਰਚਾ ਬੜਾ
ਹਾਲੇ ਤਾਂ ਪੁੱਜਾ ਹੈ ਪਹਿਲਾ ਪੜਾ।
ਪੁੱਛੇਂ ਕੀ ਆਜ਼ਾਦੀ ਬਾਰੇ ਸਾਥੀਆ
ਹਾਲੇ ਤਾਂ ਪੁੱਜਾ ਹੈ ਪਹਿਲਾ ਪੜਾ।
(ਮੋਹਨ: ਸੁਣਦੇ ਸਾਂ – ਕੱਚ-ਸੱਚ)
ਓਧਰ ਫ਼ੈਜ਼ ਕਿਹੰਦੇ ਹਨ:
ਯਹ ਦਾਗ਼ ਦਾਗ਼ ਉਜਾਲਾ ਯਹ ਸ਼ਬ ਗਜ਼ੀਦਾ ਸਹਰ
ਵੁਹ ਇੰਤਜ਼ਾਰ ਥਾ ਜਿਸਕਾ ਯਹ ਵੋ ਸਹਰ ਤੋ ਨਹੀਂ।
ਯਹ ਵੋ ਸਹਰ ਤੋ ਨਹੀਂ ਜਿਸ ਕੀ ਆਰਜ਼ੂ ਲੇ ਕਰ
ਚਲੇ ਥੇ ਯਾਰ ਕਿ ਮਿਲ ਜਾਏਗੀ ਕਹੀਂ ਨਾ ਕਹੀਂ
ਫ਼ਲਕ ਕੇ ਦਸਤ ਮੇਂ ਤਾਰੋਂ ਕੀ ਆਖ਼ਰੀ ਮੰਜ਼ਲ

ਨਜਾਤੇ ਦੀਦਾਓ-ਦਿਲ ਕੀ ਘੜੀ ਨਹੀਂ ਆਈ
ਚਲੇ ਚਲੋ ਕਿ ਵੁਹ ਮੰਜ਼ਲ ਅਭੀ ਨਹੀਂ ਆਈ।
(ਫੈਜ਼: ਸੁਬਹ ਆਜ਼ਾਦੀ – ਦਸਤ-ਏ-ਸਬਾ)

 

ਉਰਦੂ ਦੇ ਮਹਾਨ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੂੰ ਯਾਦ ਕਰਦਿਆਂ

.

.