ਰੰਗ-ਮੰਡਲ ਦੀ ਕਵਿਤਾ

..

..

..

.Title_White.

.Title_White.

.

 ਰੰਗ-ਮੰਡਲ ਵਿਚੋਂ ਕੁਝ ਕਵਿਤਾਵਾਂ

.ਰੰਗ-ਰਸ-ਸੁਗੰਧ

ਕਾਇਨਾਤ ਦੇ ਰੰਗ ਹ੍ਹ੍ਜ਼ਾਰਾਂ

ਬ੍ਰਹਿਮੰਡ ਦੇ ਕੈਨਵਸ ਉੱਤੇ

ਦੂਰ ਦਿੱਸਹਦੇ ਤੱਕ ਫੈਲੇ ਹੋਏ

ਕਦੇ ਸੂਰਜ ਨੂੰ ਉਦੈ ਕਰਦੇ

ਰੰਗ ਦੇਂਦੇ ਅੰਬਰ ਨੂੰ ਲਾਲ

ਕਦੇ ਚੰਨ ਦਾ ਮੁੱਖੜਾ ਢੱਕ ਲੈਂਦੇ

ਚਿੱਟੇ ਸਲੇਟੀ ਬਦਲਾਂ ਦੇ ਨਾਲ!

ਰੰਗਾਂ ਦੀ ਰੁਮਾਂਚਿਤ ਬਾਰਿਸ਼ ਵਿਚ

ਤਨ ਮਨ ਰੂਹ ਨੂੰ ਭਿੱਜ ਜਾਣ ਦਿੳੁ!

ਅਹਿਸਾਸ ਤੋਂ ਉਣੇ ਸ਼ਬਦਾਂ ਵਿਚ

ਸੂਖਮ ਬੋਲਾਂ ਦਾ ਰਸ ਘੁਲ ਜਾਣ ਦਿਉ!

ਸੁਗੰਧੀਆਂ ਨਾਲ ਭਰੀਆਂ ਪੌਣਾਂ ‘ਚੋਂ 

ਕੁਦਰਤ ਦਾ ਮਧੁਰ ਸੰਗੀਤ ਸੁਣੋ

ਮਨ ਨੂੰ ਥੋੜਾ ਮੁਗਧ ਹੋ ਜਾਣ ਦਿਉ!

ਰੰਗ-ਮੰਡਲ ‘ਚੋਂ ਲੈ ਕੇ ਕੁਝ ਰੰਗ

ਸ਼ਬਦਾਂ ਦੀ ਮਾਂਗ ਸਜਾਏੀ ਜਾਏ

ਤ੍ਰੈ-ਗੁਣ ਰੰਗ-ਰਸ-ਸੁਗੰਧ ਦੇ

ਸੂਖਮ ਭਾਵੀ ਅਹਿਸਾਸ ਨਾਲ

ਅੱਖਰਾਂ ਦੀ ਰੂਹ ਰੁਸ਼ਨਾਏੀ ਜਾਏ!

*****

ਰੰਗ ਉਮੀਦ

ਰੂਹ ਦੇ ਸਾਰੇ ਰੰਗ ਸਮੇਟੀ

ਤੱਪਦੇ ਮਾਰੂਥਲ ਵਿਚ ਭੁੱਜਦੀ

ਯੁਗਾਂ ਤੋਂ ਇਕਵਾਸੀ ਪਏੀ

ਰੰਗ-ਉਮੀਦ ਦਾ ਸੁਨਹਿਰੀ ਲਿਬਾਸ ਪਾ

ਦਰਗਾਹ ਤੇਰੀ ਮੈਂ ਪਹੁੰਚੀ!

ਕਿਰਮਚੀ ਰੰਗ ਵਿਚ ਭਿੱਜਿਆ ਬੋਲ

ਸੁਨਿਹਰੀ ਰੇਤ ਪਿਆਸੀ ਤੋਂ ਲੰਘਿਆ

ਨੀਲ ਦਿਰਆ ਦਾ ਸੁੱਚਾ ਨੀਰ

ਮਖ਼ਮਲੀ ਕਰ ਗਿਆ ਸਾਰੀ ਧਰਤੀ

ਪਿਆਸੇ ਥੱਲ ਬੰਨ੍ਹਾਏੀ ਧੀਰ!

 

ਕਾਲੀ ਸੰਘਣੀ ਧੁੰਦ ਚੀਰ ਗੂੰਜੀ ਆਵਾਜ਼

ੳੁਠਾਂਗਾ ਇਸੇ ਥੱਲ ਮਾਰੂ ਵਿਚੋਂ ਨਾ ਹੋ ੳੁਦਾਸ

ਬਣ ਸੰਘਣਾ ਬੱਦਲ ਸਾਵਣ ਦੇ ਵਾਂਗ ਛੜਾਕੇ

ਪਿਆਸੇ ਮਾਰੂਥਲ ਤੇ ਵਰ੍ਹ ਜਾਵਾਂਗਾ

ਬਣ ਮਹਿਕ ਸਜੱਰੀ ਬਹਾਰ ਦੀ ਛਾ ਜਾਵਾਂਗਾ

ਪੱਥਰਾਂ ਦੇ ਆਪਾਰ ਬੁਲੰਦੀ ਤਬੂਤਾਂ ਸੰਗ ਲਿਪਟ

ਹਵਾਵਾਂ ਦੇ ਸਾਹਾਂ ਵਿਚ ਖੁਸ਼ਬੂ ਬਣ ਘੁਲ ਜਾਵਾਂਗਾ!

ਨਾ ਦੇਖ ਬੀਤੇ ਵਕਤ ਦੀਅਾਂ ਪੈੜਾਂ ਵੱਲ

ਦੇਖ ਅਗਾਂਹ ਉਸ ਸੁਪਨੇ ਦੀ ਤਬੀਰ ਆਪਣੀ

ਧੜਕ ਉਠੇ ਗੀ ਪੈਰਾਂ ਤਲੇ ਸੁਨਿਹਰੀ ਰੇਤ ਮੁੜ

ਨੀਲ ਭੰਵਰ ਵਿਚ ਠੱਲ ਪਵੇਗੀ ਮੁੜ ਕਿਸ਼ਤੀ ਆਪਣੀ!

 

ਯੁਗਾਂ ਦਾ ਪੈਂਡਾ ਸਿਮਟ ਜਾਵੇਗਾ

ਧੜਕਦੇ ਹੁਣ ਦੇ ਇਸ ਪਲ ਵਿਚ

ਨੱਚ ਉਠਣਗੇ ਉਮੀਦ ਦੇ ਹਜ਼ਾਰਾਂ ਰੰਗ

ਸੋਨੇ ਵਾਂਗ ਲਿਸ਼ਕਦੀ ਰੇਤ ਦੀ ਹਿੱਕ ਵਿਚ!

ਤਲਿਸਮੀ ਵੱਡ-ਆਕਾਰੀ ਪਿਰਾਮਿਡਾਂ ਦੇ

ਸੁਨਿਹਰੀ ਲਾਲ ਤੇ ਕਾਲੇ ਪੱਥਰ ਮੁੜ

ਜਗਮਗ ਜਗਮਗ ਕਰ ਉਠਣਗੇ

ਪੰਜ ਹਜ਼ਾਰ  ਤੋਂ ਵੀ ਅਗਾਂਹ ਤੱਕ

ਕਏੀ ਹਜ਼ਾਰ ਸਦੀਆਂ ਤੇ ਰਹਿੰਦੀ ਦੁਨੀਆ ਤੱਕ

ਮਾਣਮੱਤੇ ਇਸੇ ਤਰ੍ਹਾਂ ਸਿਰਕੱਢ ਚਮਕਦੇ ਰਹਿਣਗੇ!

Advertisements

ਮਾਂ ਤਾਂ ਮਾਂ ਹੈ

..

ਮਾਂ ਤਾਂ ਮਾਂ ਹੈ

ਕਾਰਜਸ਼ੀਲ ਹੈ, ਸੁੱਖਦਾਤੀ ਹੈ, ਮਮਤਾ ਹੈ ਪਿਆਰ ਹੈ

ਕੁਦਰਤ ਹੈ, ਧਰਤੀ ਹੈ, ਬ੍ਰਹਿਮੰਡ ਦਾ ਪਸਾਰ ਹੈ। ਮਾਂ ਤਾਂ ਮਾਂ ਹੈ!

ਤੇਰੇ ਪਿਆਰ ਦੀ ਕਹਿੰਦੇ ਅਮੁੱਕ ਦੌਲਤ

ਤੇਰੀ ਗਲਵਕੜੀ ਵਿਚ ਨਿੱਘ ਸਕੂਨ ਮਿਲਦਾ

ਫਿਰ ਵੀ ਲੈ ਕੇ ਜਨਮ ਤੇਰੀ ਸੁਖਨ ਕੁੱਖੋਂ

ਬੰਦਾ ਕਿਉਂ  ਐਨਾ ਬੇਚੈਨ ਬੇਰਸ ਕੱਖੋਂ ਹੌਲਾ ਭਟਕਦਾ ਫਿਰਦਾ।

ਤੇਰੀਆਂ ਦੁਆਂਵਾਂ ਅਨਾਦ ਸ਼ਬਦ ਬਣ ਸਦਾ

ਬੱਚੇ ਦੇ ਜ਼ਿਹਨ ‘ਚ ਗੂੰਜਦੀਆਂ  ਰਹਿਣ ਸਦਾ

ਫਿਰ ਕਦੋਂ ਕਿਵੇਂ ਉਹ ਬਦ-ਦੁਆਵਾਂ ਵਰਗਾ ਹੋ ਜਾਂਦਾ।

ਤੂੰ ਘਣਛਾਵਾਂ ਬੂਟਾ ਕਹਿੰਦੇ  ਦਾਨਸ਼ ਸੁਖਨਵਰ

ਠੰਡੜੀ  ਮਿਠੱੜੀ ਨਿਸ਼ਕਾਮ ਛਾਂਵਾਂ ਕਰਦੀ ਸਭ ਨੂੰ

ਫਿਰ ਕਦੋਂ ਕਿਵੇਂ  ਮਨੁੱਖ ਬੇਕਿਰਕ ਹੋ ਜਾਂਦਾ

ਕਿਤੇ ਅੰਮਿਰਤਸਰ, ਦਿੱਲੀ ਤੇ ਗੁਜਰਾਤ ਦੇ  ਖੂਨੀ ਸਾਕੇ

ਤੇ ਸੀਰੀਆ, ਮਿਸਰ, ਅਫ਼ਗਾਨਿਸਤਾਨ ਤੇ ਬੰਬਬਾਰੀ

ਦਹਿਸ਼ਤ ਫੈਲਾ ਹੋਰ ਕ੍ਰੋਧੀ  ਵੈਰੀ ਹੋ ਘਲੂਘਾਰੇ ਕਰੀ ਜਾਂਦਾ ।

ਜਿਸ ਮਾਂ ਦੀ ਕੁੱਖੋਂ ਜਨਮ ਲਿਆ ੳੁਸ ਦਾ ਕਲੇਜਾ ਵਲੂੰਦਰਾ

ੳੁ ਸੇ ਦੀ ਛਾਤੀ ਤੇ ਘਮਸਾਨ ਜੰਗ ਕਰੀ ਜਾਂਦਾ

ੳੁਸੇ ਨੂੰ ਵਿਧਵਾ, ਨਿਪੁੱਤੀ, ਤੇ ਨਿਦਰੀ ਬਣਾ ਦੇਂਦਾ

ਨਿਹੱਥੇ ਮਾਸੂਮਾਂ ਦੀ ਜਾਨ ਕੱਢ ਦੇਂਦਾ

ਪਰ ਖੁਦ ਨੂੰ ਗੋਲੀ ਕਲੇਜੇ ਲੱਗਣ ਸਮੇਂ

ਰੱਬ ਤੋਂ  ਪਹਿਲਾਂ ਮੂੰਹ ‘ਚੋਂ ਹਾਅ  ਮਾਂ ਦੀ ਨਿਕਲਦੀ

ਮਾਂ ਦੀਆਂ ਰੱਖਾਂ ਨੂੰ ਹੀ ਯਾਦ ਕਰਦਾ।

ਮਾਂ ਤਾਂ ਮਾਂ ਹੈ ਜੋ ਮੂਕ ਦੁਆਵਾਂ ਕਰਦੀ ਹੈ…

ਦੁਆਵਾਂ ਕਰਦੀ ਹੈ, ਦੁੱਖ ਜਰਦੀ ਹੈ

ਤੈਨੂੰ ਪੁਕਾਰ ਪੁਕਾਰ ਤੈਨੂੰ ਸੋਚ ਸੋਚ

ਬਰੂਦਾਂ  ਦਾ ਧੂੰਆਂ ਹਰ ਦੁਆਂ ਨਿਗਲ ਲੈਂਦਾ ਹੈ

ਕੋਹਾਂ ਦੂਰ ਬੈਠੀ ਮਾਂ ਦਾ ਕਲੇਜਾ ਮੂੰਹ ਨੂੰ ਆੳਦਾ ਹੈ।

ਮਾਂ ਤੇ ਮਾਂ ਹੈ।  ਮਾਂ ਤਾਂ ਹਰ ਦਮ ਨਾਲ ਰਹਿੰਦੀ ਹੈ

ਲੂੰ ਲੂੰ ਵਿਚ ਵਸਦੀ ਹੈ ਸਾਹ ਿਵਚ ਵਗਦੀ ਹੇ

ਦਿਲ ਵਿਚ ਧੜਕਦੀ ਹੈ।  ਮਾਂ ਤਾਂ ਮਾਂ ਹੈ।

(ਜਾਰੀ ਹੈ….)

..

ਸਮੇਂ ਦੇ ਨਾਲ ਨਾਲ

*

ਸਮਾਂ

ਪਲ ਛਿੱਣ ਘੰਟੇ

ਦਿਨ ਮਹੀਨੇ ਸਾਲ

ਮਿਟਦੇ ਜਾਂਦੇ ਨਾਲੋ ਨਾਲ!

*

ਛਿੱਣ

ਇਕ ਬਿੰਦੂ ਤੇ ਠਹਿਰ

ਹਯਾਤੀ ਕਹੇ

ਇਹ ਛਿੱਣ ਮੁਬਾਰਿਕ!

*

ਪਾਇਲ

ਹਵਾਵਾਂ ਵਿਚ ਸੰਗੀਤ

ਨਵੇਂ ਸਾਲ ਦੀ ਪਾਇਲ

ਛਣਨ ਛਣਨ!

*

ਮਹਿਕ

ਰਸ-ਰੰਗ-ਸੁਗੰਧ

ਹਵਾਵਾਂ ਵਿਚ ਮਹਿਕ

ਨਵੇਂ ਸਾਲ ਦੀ ਆਮਦ!

*

ਅੰਕ

ਦੋ ਸਿਫਰ ਇਕ ਸਿਫਰ

ਦੋ ਸਿਫਰ ਇਕ ਇਕ

ਸੁਭਾਨ ਤੇਰੀ ਕੁਦਰਤ!

 

ਹਾਇਕੂ: ਸਮੇਂ ਦੇ ਨਾਲ ਨਾਲ