Faiz in Gurmukhi: ਐ ਖ਼ਾਕ ਨਸ਼ੀਨੋ ਉੱਠ ਬੈਠੋ!

ਫ਼ੈਜ਼ ਅਹਿਮਦ ਫੈ਼ਜ਼ ਦੀ ਸ਼ਤਾਬਦੀ – ਸੌ ਸਾਲ ਬੀਤ ਜਾਣ ਤੇ ਫ਼ੈਜ਼ ਸਾਹਿਬ ਦੀ ਸ਼ਾਇਰੀ ਨੂੰ ਗੁਰਮੁਖੀ ਲਿਪੀ-ਅੰਤਰ ਵਿਚ ਪੇਸ਼ ਕਰਕੇ ਪੰਜਾਬੀ ਦੇ ਪਾਠਕਾਂ ਨਾਲ ਸਾਂਝ ਹੀ ਮੇਰੀ ਇਕ ਸ਼ਰਧਾਂਜਲੀ ਹੈ:

.

..

ਬੋਲ

ਬੋਲ, ਕਿ ਲਬ ਆਜ਼ਾਦ ਹੈਂ ਤੇਰੇ

ਬੋਲ, ਜ਼ਬਾਂ ਅਬ ਤਕ ਤੇਰੀ ਹੈ

ਤੇਰਾ ਸੁਤਵਾਂ ਜਿਸਮ ਹੈ ਤੇਰਾ

ਬੋਲ, ਕਿ ਜਾਂ ਅਬ ਤਕ ਤੇਰੀ ਹੈ

ਦੇਖ ਕਿ ਅਹਨਗਰ ਕੀ ਦੁਕਾਂ  ਮੇਂ

ਤੁੰਦ ਹੈਂ ਸ਼ੋਅਲੇ ਸੁਰਖ਼ ਹੈ ਆਹਨ

ਖੁਲਨੇ ਲਗੇ ਕੁਫ਼ਲੋਂ ਕੇ ਦਹਾਨੇ

ਫੈਲਾ ਹਰ ਇਕ ਜ਼ੰਜੀਰ ਕਾ ਦਾਮਨ

ਬੋਲ, ਯਹ ਥੋੜਾ ਵਕਤ ਬਹੁਤ ਹੈ

ਜਿਸਮ-ਓ-ਜ਼ਬਾਂ ਕੀ ਮੌਤ ਸੇ ਪਹਿਲੇ

ਬੋਲ, ਕਿ ਸੱਚ ਜ਼ਿੰਦਾ ਹੈ ਅਬ ਤਕ

ਬੋਲ, ਜੋ ਕੁਛ ਕਹਿਨਾ ਹੈ ਕਹਿ ਲੇ!

ਆਜ ਕੀ ਰਾਤ

ਆਜ ਕੀ ਰਾਤ ਸਾਜ਼-ਏ-ਦਰਦ ਨਾ ਛੇੜ!

ਦੁਖ ਸੇ ਭਰਪੂਰ ਦਿਨ ਤਮਾਮ ਹੂਏ
ਔਰ ਕਲ ਕੀ ਖ਼ਬਰ ਕਿਸੇ ਮਾਲੂਮ
ਦੋਸ਼-ਓ-ਫ਼ਰਦ ਕੀ ਮਿਟ ਚੁਕੀ ਹੈ ਹਦੂਦ
ਹੋ ਨਾ ਸਹਰ ਕਿਸੇ ਮਾਲੂਮ
ਜ਼ਿੰਦਗੀ ਹੇਚ! ਲੇਕਿਨ ਆਜ ਕੀ ਰਾਤ
ਏਜ਼ਦੀਅਤ ਹੈ ਮੁਮਕਿਨ ਆਜ ਕੀ ਰਾਤ!
ਆਜ ਕੀ ਰਾਤ ਸਾਜ਼-ਏ-ਦਰਦ ਨਾ ਛੇੜ!

ਅਬ ਨਾ ਦੋਹਰਾ ਫ਼ਸਾਨਾ-ਹਾ-ਏ-ਅਲਮ
ਅਪਨੀ ਕਿਸਮਤ ਪਿ ਸੋਗਵਾਰ ਨਾ ਹੋ
ਫਿਕਰ-ਏ-ਫ਼ਰਦ ਉਤਾਰ ਦੇ ਦਿਲ ਸੇ
ਉਮਰ-ਏ-ਰਫ਼ਤਾ ਪਿ: ਅਸ਼ਕਬਾਰ ਨਾ ਹੋ
ਅਹਿਦ-ਏ-ਗ਼ਮ ਕੀ ਹਿਕਾਇਤੇਂ ਮੱਤ ਪੂਛ
ਹੋ ਚੁਕੀ ਸਭ ਸ਼ਿਕਾਇਤੇਂ ਮੱਤ ਪੂਛ
ਆਜ ਕੀ ਰਾਤ ਸਾਜ਼-ਏ-ਦਰਦ ਨਾ ਛੇੜ!

ਚੰਦ ਰੋਜ਼ ਔਰ ਮੇਰੀ ਜਾਨ

ਚੰਦ ਰੋਜ਼ ਔਰ ਮੇਰੀ ਜਾਨ! ਫ਼ਕਤ ਚੰਦ ਹੀ ਰੋਜ਼!
ਜ਼ੁਲਮ ਕੀ ਛਾਓਂ ਮੇਂ ਦਮ ਲੇਨੇ ਪਿ: ਮਜਬੂਰ ਹੈਂ ਹਮ
ਔਰ ਕੁਛ ਦੇਰ ਸਿਤਮ ਸਹਿ ਲੇਂ, ਤੜਪ ਲੇਂ, ਰੋ ਲੇਂ
ਅਪਨੇ ਅਜਦਾਦ ਕੀ ਮੀਰਾਸ ਹੈ ਮਾਅਜ਼ੂਰ ਹੈਂ ਹਮ!

ਜਿਸਮ ਪਰ ਕੈਦ ਹੈ, ਜਜ਼ਬਾਤ ਪਿ: ਜ਼ੰਜੀਰੇਂ ਹੈਂ
ਫ਼ਿਕਰ ਮਹਿਬੂਸ ਹੈ, ਗੁਫ਼ਤਾਰ ਪਿ: ਤਾਅਜ਼ੀਰੇਂ ਹੈਂ
ਅਪਨੀ ਹਿੰਮਤ ਹੈ ਕਿ ਹਮ ਫਿਰ ਭੀ ਜੀਏ ਜਾਤੇ ਹੈਂ
ਜ਼ਿੰਦਗੀ ਕਯਾ ਕਿਸੀ ਮੁਫ਼ਲਿਸ ਕੀ ਕਬਾ ਹੈ
ਜਿਸ ਮੇਂ ਹਰ ਘੜੀ ਦਰਦ ਕੇ ਪੈਵੰਦ ਲਗੇ ਜਾਤੇ ਹੈਂ!

ਲੇਕਿਨ ਅਬ ਜ਼ੁਲਮ ਕੀ ਮੱਯਾਦ ਕੇ ਦਿਨ ਥੋੜੇ ਹੈਂ
ਇਕ ਜ਼ਰਾ ਸਬਰ, ਕਿ ਫ਼ਰਿਆਦ ਕੇ ਦਿਨ ਥੋੜੇ ਹੈਂ
ਅਰਸਾ-ਏ-ਦਹਰ ਕੀ ਝੁਲਸੀ ਹੁਈ ਵੀਰਾਨੀ ਮੇਂ
ਹਮ ਕੋ ਰਹਿਨਾ ਹੈ, ਪਰ ਯੂੰ ਹੀ ਤੋ ਨਹੀਂ ਰਹਿਨਾ ਹੈ
ਅਜਨਬੀ ਹਾਥੋਂ ਕਾ ਬੇਨਾਮ ਗਿਰਾਂਬਾਰ ਸਿਤਮ
ਆਜ ਸਹਿਨਾ ਹੈ, ਹਮੇਸ਼ਾ ਤੋ ਨਹੀਂ ਸਹਿਨਾ ਹੈ!

ਯਿਹ ਤੇਰੇ ਹੁਸਨ ਸੇ ਲਿਪਟੀ ਹੂਈ ਆਲਾਮ ਕੀ ਗਰਦ
ਅਪਨੀ ਦੋ ਰੋਜ਼ਾ ਜਵਾਨੀ ਕੀ ਸ਼ਿਕਸਤੋਂ ਕਾ ਸ਼ੁਮਾਰ
ਚਾਂਦਨੀ ਰਾਤੋਂ ਕਾ ਬੇਕਾਰ ਦਹਿਕਤਾ ਹੂਆ ਦਰਦ
ਦਿਲ ਕੀ ਬੇਸੂਦ ਤੜਪ, ਜਿਸਮ ਕੀ ਮਾਯੂਸ ਪੁਕਾਰ
ਚੰਦ ਰੋਜ਼ ਔਰ ਮੇਰੀ ਜਾਨ! ਫ਼ਕਤ ਚੰਦ ਹੀ ਰੋਜ਼!

ਤਨਹਾਈ

ਫਿਰ ਕੋਈ ਆਇਆ ਦਿਲ-ਏ-ਜ਼ਾਰ

ਨਹੀਂ ਕੋਈ ਨਹੀਂ

ਰਾਹਰੌ ਹੋਗਾ, ਕਹੀਂ  ਦੂਰ ਚਲਾ ਜਾਏਗਾ

ਢਲ ਚੁਕੀ ਰਾਤ, ਬਿਖਰਨੇ ਲਗਾ ਤਾਰੋਂ ਕਾ ਗੁਬਾਰ

ਲੜਖੜਾਨੇ ਲਗੇ ਐਵਾਨੋਂ ਮੇਂ ਖ਼ਵਾਬੀਦਾ ਚਰਾਗ਼

ਸੋ ਗਈ ਰਾਸਤਾ ਤਕ ਤਕ ਕੇ ਹਰ ਇਕ ਰਾਹਗੁਜ਼ਰ

ਅਜਨਬੀ ਖ਼ਾਕ ਨੇ ਧੁੰਦਲਾ ਦਿਏ ਕਦਮੋਂ ਕੇ ਸੁਰਾਗ਼

ਗੁਲ ਕਰੋ ਸ਼ਮਏ , ਬੜਾ੍ਹ ਦੋ ਮੈ-ਓ-ਮੀਨਾ-ਅਯਾਗ਼

ਅਪਨੇ ਬੇਖ਼ਵਾਬ ਕਿਵਾੜੋਂ ਕੋ ਮੁਕੱਫ਼ਲ ਕਰ ਲੋ

ਅਬ ਯਹਾਂ ਕੋਈ ਨਹੀਂ , ਕੋਈ ਨਹੀਂ ਆਏਗਾ!

(ਨਕਸ਼-ਏ-ਫ਼ਰਿਆਦੀ)

ਸ਼ਿਅਰ

ਰਾਤ ਯੂੰ ਦਿਲ ਮੇਂ ਤੇਰੀ ਖੋਈ ਹੁਈ ਯਾਦ ਆਈ
ਜੈਸੇ ਵੀਰਾਨੇ ਮੇਂ ਚੁਪਕੇ ਸੇ ਬਹਾਰ ਆ ਜਾਏ
ਜੈਸੇ ਸਹਿਰਾਓ ਮੇਂ ਚਲੇ ਹੌਲੇ ਸੇ ਬਾਦੇ ਨਸੀਮ
ਜੈਸੇ ਬੀਮਾਰ ਕੋ ਬੇਵਜਹ ਕਰਾਰ ਆ ਜਾਏ।

ਮੁਝ ਸੇ ਪਹਿਲੀ ਸੀ ਮੁਹਬਤ ਮੇਰੀ ਮਹਿਬੂਬ ਨਾ ਮਾਂਗ

ਮੁਝ ਸੇ ਪਹਿਲੀ ਸੀ ਮੁਹਬਤ ਮੇਰੀ ਮਹਿਬੂਬ ਨਾ ਮਾਂਗ!
ਮੈਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ  ਬਹਾਰੋਂ ਕੋ ਸਬਾਤ
ਤੇਰੀ ਆਂਖ਼ੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕਦੀਰ ਨਗੂੰ ਹੋ ਜਾਏ
ਯੂੰ ਨਾ ਥਾ, ਮੈਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ
ਰਾਹਤੇਂ  ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ।

ਅਨਗਿਨਤ ਸਦੀਓਂ ਕੇ ਤਾਰੀਕ ਬਹੀਮਾਨਾ ਤਲਿਸਮ
ਰੇਸ਼ਮ-ਓ-ਅਤਲਸ-ਓ-ਕਿਮਖ਼ਵਾਬ ਮੇਂ ਬੁਨਵਾਏ ਹੂਏ
ਜਾ-ਬ-ਜਾ ਬਿਕਤੇ ਹੂਏ ਕੂਚਾ-ਓ-ਬਾਜ਼ਾਰ ਮੇਂ ਜਿਸਮ
ਖ਼ਾਕ ਮੇਂ ਲਿਥੜੇ ਹੂਏ ਖ਼ੂਨ ਮੇਂ ਨਹਿਲਾਏ ਹੂਏ
ਲੌਟ ਜਾਤੀ ਹੈ ਉਧਰ ਕੋ ਭੀ ਨਜ਼ਰ ਕਿਆ ਕੀਜੈ
ਅਬ ਭੀ ਦਿਲਕਸ਼ ਹੈ ਤੇਰਾ ਹੁਸਨ ਮਗਰ ਕਿਆ ਕੀਜੈ!
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ।
ਮੁਝ ਸੇ ਪਹਿਲੀ ਸੀ ਮੁਹਬਤ ਮੇਰੀ ਮਹਿਬੂਬ ਨਾ ਮਾਂਗ!
(ਫ਼ੈਜ਼: ਨਕਸ਼-ਏ ਫ਼ਰਿਆਦੀ)

ਸੋਚ

ਕਿਉਂ ਮੇਰਾ ਦਿਲ ਸ਼ਾਦ ਨਹੀਂ ਹੈ
ਕਿਉਂ ਖ਼ਾਮੋਸ਼ ਰਹਾ ਕਰਤਾ ਹੂੰ
ਛੋੜੋ ਮੇਰੀ ਰਾਮ ਕਹਾਨੀ
ਮੈਂ ਜੈਸਾ ਭੀ ਹੂੰ ਅੱਛਾ ਹੂੰ!

ਮੇਰਾ ਦਿਲ ਗ਼ਮਗੀਨ ਹੈ ਤੋ ਕਿਆ
ਗ਼ਮਗੀਨ ਯਹ ਦੁਨੀਆ ਹੈ ਸਾਰੀ
ਯਹ ਦੁਖ ਤੇਰਾ ਹੈ ਨਾ ਮੇਰਾ
ਹਮ ਸਬ ਕੀ ਜਾਗੀਰ ਹੈ ਪਿਆਰੀ।

ਤੂ ਗਰ ਮੇਰੀ ਭੀ ਹੋ ਜਾਏ
ਦੁਨੀਆਂ ਕੇ ਗ਼ਮ ਯੂੰਹੀ ਰਹੇਂਗੇ
ਪਾਪ ਕੇ ਫੰਦੇ, ਜ਼ੁਲਮ ਕੇ ਬੰਧਨ
ਅਪਨੇ ਕਹੇ ਸੇ ਕਟ ਨਾ ਸਕੇਂਗੇ।

ਗ਼ਮ ਹਰ ਹਾਲਤ ਮੇਂ ਮੁਹਲਕ ਹੈ
ਅਪਨਾ ਹੋ ਯਾ ਔਰ ਕਿਸੀ ਕਾ
ਰੋਨਾ ਧੋਨਾ, ਜੀ ਕੋ ਜਲਾਨਾ
ਯੂੰ ਭੀ ਹਮਾਰਾ ਯੂੰ ਭੀ ਹਮਾਰਾ।

ਕਿਉਂ ਨਾ ਜਹਾਂ ਕਾ ਗ਼ਮ ਅਪਨਾ ਲੇਂ
ਬਾਦ ਮੇਂ ਸਭ ਤਦਬੀਰੇਂ ਸੋਚੇਂ
ਬਾਦ ਮੇਂ ਸੁੱਖ ਕੇ ਸਪਨੇ ਦੇਖੇਂ
ਸਪਨੋਂ ਕੀ ਤਾਬੀਰੇਂ ਸੋਚੇਂ।

ਬੇਫ਼ਿਕਰੇ ਧਨ ਦੌਲਤ ਵਾਲੇ
ਯਹ ਆਖ਼ਿਰ ਕਿਉਂ ਖ਼ੁਸ਼ ਰਹਿਤੇ ਹੈਂ
ਇਨ ਕਾ ਸੁਖ ਆਪਸ ਮੇਂ ਬਾਂਟੇਂ
ਯਹ ਭੀ ਆਖ਼ਿਰ ਹਮ ਜੈਸੇ ਹੈਂ!

ਹਮ ਨੇ ਮਾਨਾ ਜੰਗ ਕੜੀ ਹੈ
ਸਰ ਫੂਟੇਂਗੇ ਖ਼ੂਨ ਬਹੇਗਾ
ਖ਼ੂਨ ਮੇਂ ਗ਼ਮ ਭੀ ਬਹਿ ਜਾਏਗਾ
ਹਮ ਨਾ ਰਹੇਂ ਗ਼ਮ ਭੀ ਨਾ ਰਹੇਗਾ!       (ਫ਼ੈਜ਼: ਸੋਚ- ਨਕਸ਼-ਏ ਫਰਿਆਦੀ)

ਤਰਾਨਾ: ਐ ਖ਼ਾਕ ਨਸ਼ੀਨੋ ਉਠ ਬੈਠੋ!

ਦਰਬਾਰ-ਏ-ਵਤਨ ਮੇਂ ਜਬ ਇਕ ਦਿਨ ਸਬ ਜਾਨੇ ਵਾਲੇ ਜਾਏਂਗੇ
ਕੁਛ ਅਪਨੀ ਸਜ਼ਾ ਕੋ ਪਹੁੰਚੇਂਗੇ, ਕੁਛ ਅਪਨੀ ਜਜ਼ਾ ਲੇ ਜਾਏਂਗੇ!

ਐ ਖ਼ਾਕ ਨਸ਼ੀਨੋ ਉਠ ਬੈਠੋ, ਵੁਹ ਵਕਤ ਕਰੀਬ ਆ ਪਹੁੰਚਾ ਹੈ
ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ।
ਅਬ ਟੂਟ ਗਿਰੇਂਗੀ ਜ਼ੰਜੀਰੇਂ, ਅਬ ਜ਼ਿੰਦਾਨੋਂ ਕੀ ਖ਼ੈਰ ਨਹੀਂ
ਜੋ ਦਰਿਆ ਝੂਮ ਕੇ ਉਠੇ ਹੈਂ, ਤਿਨਕੋਂ ਸੇ ਨਾ ਟਾਲੇ ਜਾਏਂਗੇ!

ਕਟਤੇ ਭੀ ਚਲੋ, ਬੜਤੇ ਭੀ ਚਲੋ, ਬਾਜ਼ੂ ਭੀ ਬਹੁਤ ਹੈਂ, ਸਰ ਭੀ ਬਹੁਤ!
ਚਲਤੇ ਭੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਂਗੇ।
ਐ ਜ਼ੁਲਮ ਕੇ ਮਾਤੋ ਲਬ ਖੋਹਲੋ, ਚੁਪ ਰਹਿਨੇ ਵਾਲੋ ਚੁਪ ਕਬ ਤਕ
ਕੁਛ ਹਸ਼ਰ ਤੋ ਇਨ ਸੇ ਉਠੇਗਾ, ਕੁਛ ਦੂਰ ਤੋ ਨਾਲੇ ਜਾਏਂਗੇ!
(ਫੈਜ਼: ਤਰਾਨਾ –  ਦਸਤ-ਏ-ਸਬਾ)

ਸੁਬਹ-ਏ-ਆਜ਼ਾਦੀ

(ਅਗਸਤ ੧੯੪੭)

ਯਹ ਦਾਗ਼ ਦਾਗ਼ ਉਜਾਲਾ ਯਹ ਸ਼ਬ ਗਜ਼ੀਦਾ ਸਹਰ
ਵੁਹ ਇੰਤਜ਼ਾਰ ਥਾ ਜਿਸਕਾ ਯਹ ਵੋ ਸਹਰ ਤੋ ਨਹੀਂ।
ਯਹ ਵੋ ਸਹਰ ਤੋ ਨਹੀਂ ਜਿਸ ਕੀ ਆਰਜ਼ੂ ਲੇ ਕਰ
ਚਲੇ ਥੇ ਯਾਰ ਕਿ ਮਿਲ ਜਾਏਗੀ ਕਹੀਂ ਨਾ ਕਹੀਂ
ਫ਼ਲਕ ਕੇ ਦਸਤ ਮੇਂ ਤਾਰੋਂ ਕੀ ਆਖ਼ਰੀ ਮੰਜ਼ਿਲ
ਕਹੀਂ ਤੋ ਹੋਗਾ ਸ਼ਬ-ਏ-ਸੁਸਤ-ਮੌਜ ਕਾ ਸਾਹਿਲ
ਕਹੀਂ ਤੋ ਜਾ ਕੇ ਰੁਕੇਗਾ ਸਫ਼ੀਨਾ-ਏ-ਗ਼ਮ-ਏ-ਦਿਲ!

ਜਵਾਂ ਲਹੂ ਕੀ ਪੁਰਅਸਰਾਰ ਸ਼ਾਹ ਰਾਹੋਂ ਸੇ
ਚਲੇ ਜੋ ਯਾਰ ਤੋ ਦਾਮਨ ਪਿ: ਕਿਤਨੇ ਹਾਥ ਪੜੇ
ਦਿਆਰ-ਏ-ਹੁਸਨ ਕੀ ਬੇ ਸਬਰ ਖ਼ਵਾਬਗਾਹੋਂ ਸੇ
ਪੁਕਾਰਤੀ ਰਹੀਂ ਬਾਹੇਂ, ਬਦਨ ਬੁਲਾਤੇ ਰਹੇ
ਬਹੁਤ ਅਜ਼ੀਜ਼ ਥੀ ਲੇਕਿਨ ਰੁਖ਼-ਏ-ਸਹਰ ਕੀ ਲਗਨ
ਬਹੁਤ ਕਰੀਂ ਥਾ ਹੁਸੀਨਾਨ-ਏ-ਨੂਰ ਕਾ ਦਾਮਨ
ਸੁਬਕ ਸੁਬਕ ਥੀ ਤਮੰਨਾ ਦਬੀ ਦਬੀ ਥੀ ਥਕਨ!

ਸੁਨਾ ਹੈ ਹੋ ਭੀ ਚੁਕਾ ਹੈ ਫ਼ਿਰਾਕ-ਏ-ਜ਼ੁਲਮਤ-ਓ-ਨੂਰ
ਸੁਨਾ ਹੈ ਹੋ ਭੀ ਚੁਕਾ ਹੈ ਵਸਾਲ-ਓ-ਮੰਜ਼ਿਲ-ਓ-ਗਾਮ
ਬਦਲ ਚੁਕਾ ਹੈ ਬਹੁਤ ਅਹਿਲ-ਏ-ਦਰਦ ਕਾ ਦਸਤੂਰ
ਨਸ਼ਾਤ-ਏ-ਵਸਲ ਹਲਾਲ-ਵ-ਅਜ਼ਾਬ-ਏ-ਹਿਜਰ ਹਰਾਮ!

ਜਿਗਰ ਕੀ ਆਗ, ਨਜ਼ਰ ਕੀ ਉਮੰਗ, ਦਿਲ ਕੀ ਜਲਨ
ਕਿਸੀ ਪਿ: ਚਾਰਾ-ਏ-ਹਿਜਰ ਕਾ ਕੁਛ ਅਸਰ ਹੀ ਨਹੀਂ
ਕਹਾਂ ਸੇ ਆਈ ਨਿਗਾਰ-ਏ-ਸਬਾ, ਕਿਧਰ ਕੋ ਗਈ
ਅਭੀ ਚਿਰਾਗ਼-ਏ-ਸਰ-ਏ-ਰਾਹ ਕੋ ਖ਼ਬਰ ਨਹੀਂ!

ਅਭੀ ਗਿਰਾਨੀ-ਏ-ਸ਼ਬ ਮੇਂ ਕਮੀ ਨਹੀਂ ਆਈ
ਨਜਾਤੇ ਦੀਦਾਓ-ਦਿਲ ਕੀ ਘੜੀ ਨਹੀਂ ਆਈ
ਚਲੇ ਚਲੋ ਕਿ ਵੁਹ ਮੰਜ਼ਲ ਅਭੀ ਨਹੀਂ ਆਈ!
ਚਲੇ ਚਲੋ ਕਿ ਵੁਹ ਮੰਜ਼ਲ ਅਭੀ ਨਹੀਂ ਆਈ!!
(ਫੈਜ਼: ਸੁਬਹ ਆਜ਼ਾਦੀ – ਦਸਤ-ਏ-ਸਬਾ)

.

ਰੋਮਾਂਸ ਤੋਂ ਯਥਾਰਥ ਤਕ ਦੇ ਦੋ ਸ਼ਾਇਰ – ਪ੍ਰੋ: ਮੋਹਨ ਸਿੰਘ ਤੇ ਪ੍ਰੋ: ਫ਼ੈਜ਼ ਅਹਿਮਦ ਫ਼ੈਜ਼

ਦੋਹਾਂ ਪੰਜਾਬਾਂ ਦੇ ਦੋ ਸ਼ਾਇਰ

ਦੋਹਾਂ ਦੀ ਸ਼ਾਇਰੀ ਵਿਚ ਸਮਾਨਤਾ ਦੀਆਂ ਝਲਕੀਆਂ:

ਮੋਹਨ ਸਿੰਘ ਅਤੇ ਫੈ਼ਜ਼ ਦੀ ਸ਼ਾਇਰੀ ਰੋਮਾਂਸ ਤੋਂ ਯਥਾਰਥ ਵਲ ਇਕ ਸਫ਼ਰ ਹੈ। ਹੁਸਨ, ਇਸ਼ਕ, ਦਰਦ,  ਵਸਲ, ਵਿਛੋੜਾ, ਮਹਿਬੂਬ ਦੀ ਯਾਦ ਤੇ ਇੰਤਜ਼ਾਰ ਦਾ ਜ਼ਿਕਰ ਬਾਰ ਬਾਰ  ਮਿਲਦਾ ਹੈ:

ਰਾਤ ਯੂੰ ਦਿਲ ਮੇਂ ਤੇਰੀ ਖੋਈ ਹੁਈ ਯਾਦ ਆਈ
ਜੈਸੇ ਵੀਰਾਨੇ ਮੇਂ ਚੁਪਕੇ ਸੇ ਬਹਾਰ ਆ ਜਾਏ
ਜੈਸੇ ਸਹਿਰਾਓ ਮੇਂ ਚਲੇ ਹੌਲੇ ਸੇ ਬਾਦੇ ਨਸੀਮ
ਜੈਸੇ ਬੀਮਾਰ ਕੋ ਬੇਵਜਹ ਕਰਾਰ ਆ ਜਾਏ।
(ਫ਼ੈਜ਼: ਨਕਸ਼-ਏ-ਫ਼ਰਿਆਦੀ)
ਮੋਹਨ ਸਿੰਘ ਦੀ ‘ਯਾਦ’ ਕਵਿਤਾ ਵਿਚ ਮਹਿਬੂਬ ਦੀ ਯਾਦ ਦਾ ਜ਼ਿਕਰ ਇਸ ਤਰਹ ਮਿਲਦਾ ਹੈ:

ਅਜ ਤੇਰੀ ਯਾਦ ਇੰਜ ਆਈ
ਐਸੇ ਸੁੱਕੇ ਤੇ ਬਾਂਝ ਰੁੱਖ ਵਿਚੋਂ
ਜਿੱਦਾਂ ਕੋਂਪਲ ਕੋਈ ਨਿਕਲ ਆਏ
ਅਜ ਤੇਰੀ ਯਾਦ ਇੰਜ ਆਈ।                  (ਮੋਹਨ: ਵੱਡਾ ਵੇਲਾ)

ਸੋਨ ਖੰਭ ਲਾ ਕੇ ਤੇਰੀ ਯਾਦ ਆਈ
ਆ ਕੇ ਜਿੰਦ ਦੀ ਟਹਿਣੀ ਤੇ ਬਹਿ ਗਈ।      (ਮੋਹਨ: ਆਵਾਜ਼ਾਂ)

ਇਹ ਸ਼ਾਇਰ ਜਦੋਂ ਪ੍ਰਗਤੀ ਲਹਿਰ ਵਿਚ ਵਹਿੰਦੇ ਜਾਂਦੇ ਹਨ ਤਾਂ ਉਹਨਾਂ ਦੀ ਕਵਿਤਾ ਦਾ ਰੰਗ ਹੋਰ ਸ਼ੋਖ਼ ਹੁੰਦਾ ਜਾਂਦਾ ਹੈ ਤੇ ਸਮਾਜਿਕ ਚੇਤਨਤਾ ਵਿਚ ਇਕ ਨਿਖਾਰ ਆਉਂਦਾ ਜਾਂਦਾ ਹੈ। ਫ਼ੈਜ਼ ਦੀ ਪੁਸਤਕ “ਨਕਸ਼-ਏ-ਫ਼ਰਿਆਦੀ” ਦੇ ਦੂਜੇ ਹਿੱਸੇ ਦੀ ਕਵਿਤਾ ਦਾ ਆਰੰਭ ਜਿਸ ਕਵਿਤਾ ਨਾਲ ਹੁੰਦਾ ਹੈ ਉਸ ਨੂੰ ਲੋਕਾਂ ਦੀ ਜ਼ਿੰਦਗੀ ਨੂੰ ਤੇ ਸਮੇਂ ਦੇ ਯਥਾਰਥ ਨੂੰ ਨੇੜੇ ਹੋ ਕੇ ਵੇਖਣ ਦਾ ਪ੍ਰਭਾਵ ਹੈ:

ਮੁਝ ਸੇ ਪਹਿਲੀ ਸੀ ਮੁਹਬਤ ਮੇਰੀ ਮਹਿਬੂਬ ਨਾ ਮਾਂਗ
ਮੈਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ  ਬਹਾਰੋਂ ਕੋ ਸਬਾਤ
ਤੇਰੀ ਆਂਖ਼ੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕਦੀਰ ਨਗੂ ਹੋ ਜਾਏ
ਯੂੰ ਨਾ ਥਾ, ਮੈਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ
ਰਾਹਤੇਂ  ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ।
(ਫ਼ੈਜ਼: ਨਕਸ਼-ਏ ਫ਼ਰਿਆਦੀ)

ਮੋਹਨ ਸਿੰਘ ਪ੍ਰਗਤੀਵਾਦੀ ਲਿਹਰ ਦੇ ਪ੍ਰਭਾਵ ਅਧੀਨ “ਕੱਚ-ਸੱਚ” ਦੀ ਪਹਿਲੀ ਕਿਵਤਾ ਵਿਚ ਕਹਿੰਦੇ ਹਨ:

ਖੰਭ ਮੇਰੇ ਹੁਣ ਖੋਹਲ ਪਿਆਰੀ ਸਦ ਪਈ ਮੈਨੂੰ ਆਵੇ
ਚੌੜੇ ਗਗਨਾਂ ਦੇ ਵਿਚ ਉੱਡਣਾ ਰੂਹ ਮੇਰੀ ਹੁਣ ਚਾਹਵੇ।
ਹਿੱਕ ਤੇਰੀ ਤੇ ਸਹੁਲ ਆਹਲਣੇ ਪੈਣ ਮੈਨੂੰ ਹੁਣ ਸੌੜਾਂ
ਬਿੱਛੂ-ਡੰਗੇ ਰਾਹਾਂ ਤੇ ਹੁਣ ਖੰਭ ਫਟਕਾਣੇ ਲੋੜਾਂ।
(ਮੋਹਨ: ਕੱਚ-ਸੱਚ)

ਮੌਜ਼ੂ-ਏ-ਸੁਖਨ ਵਸਲ ਇਸ਼ਕ ਦੀ ਸੂਖਮਤਾ ਤੋਂ ਤਿਲਕਦਾ ਗਰੀਬੀ, ਭੁੱਖ, ਨਾ-ਬਰਾਬਰੀ, ਸਮਾਜ ਦੀ ਕਾਣੀ-ਵੰਡ ਤੇ ਕਿਰਤੀ ਦੀ ਮੁਸ਼ੱਕਤ ਦੀ  ਤਲੱਖ਼ ਹਕੀਕਤ ਨੂੰ ਬਿਆਨ ਕਰਨ ਲਗਦਾ ਹੈ:

ਕਿਉਂ ਨਾ ਜਹਾਂ ਕਾ ਗ਼ਮ ਅਪਨਾ ਲੇਂ
ਬਾਦ ਮੇਂ ਸਭ ਤਦਬੀਰੇਂ ਸੋਚੇਂ
ਬਾਦ ਮੇਂ ਸੁੱਖ ਕੇ ਸਪਨੇ ਦੇਖੇਂ
ਸਪਨੋਂ ਕੀ ਤਾਬੀਰੇਂ ਸੋਚੇਂ
ਹਮਨੇ ਮਾਨਾ ਜੰਗ ਕੜੀ ਹੈ
ਸਰ ਫੂਟੇਂਗੇ ਖ਼ੂਨ ਬਹੇਗਾ
ਖ਼ੂਨ ਮੇਂ ਗ਼ਮ ਬਹਿ ਜਾਏਂਗੇ
ਹਮ ਨਾ ਰਹੇ ਗ਼ਮ ਭੀ ਨਾ ਰਹੇਗਾ।
(ਫ਼ੈਜ਼: ਸੋਚ- ਨਕਸ਼-ਏ ਫਰਿਆਦੀ)

ਮੋਹਨ ਸਿੰਘ ਨੇ ਵੀ ਸ਼੍ਰੇਣੀ ਸ਼ੰਘਰਸ਼ ਬਾਰੇ ਬਹੁਤ ਸਾਰੀ ਕਿਵਤਾ ਲਿਖੀ ਹੈ:

ਦਾਤੀਆਂ ਕਲਮਾਂ ਅਤੇ ਹਥੋੜੇ
ਕੱਠੇ ਕਰ ਲਓ ਸੰਦ ਓ ਯਾਰ
ਜ਼ੁਲਮ ਜਬਰ ਦੇ ਸ਼ੋਹਲੇ ਭੜਕੇ
ਅੱਗ ਹੋਈ ਪਰਚੰਡ ਓ ਯਾਰ। (ਮੋਹਨ: ਤਿ੍ਰਸ਼ੂਲ – ਵੱਡਾ ਵੇਲਾ)

ਗਰੀਬ ਮਜ਼ਲੂਮ ਤੇ ਲਤਾੜੇ ਵਰਗ ਦੇ ਲੋਕਾਂ ਨੂੰ ਹਭਲਾ ਮਾਰਨ ਦੀ ਹਲਾਸ਼ੇਰੀ ਦੇਣ ਵਾਲੇ ਵੀ ਇਹ ਦੋ ਮੋਹਨ-ਫ਼ੈਜ਼ ਮਕਬੂਲ ਸ਼ਾਇਰ ਸਨ:

ਐ ਖ਼ਾਕ ਨਸ਼ੀਨੋ ਉਠ ਬੈਠੋ ਵੁਹ ਵਕਤ ਕਰੀਬ ਆ ਪਹੁੰਚਾ ਹੈ
ਜਬ ਤਖ਼ਤ ਗਿਰਾਏ ਜਾਏਂਗੇ ਜਬ ਤਾਜ ਉਛਾਲੇ ਜਾਏਂਗੇ।
ਅਬ ਟੂਟ ਗਿਰੇਂਗੀ ਜ਼ੰਜੀਰੇਂ ਅਬ ਜਿੰਦਾਨੋਂ ਕੀ ਖ਼ੈਰ ਨਹੀਂ
ਜੋ ਦਰਿਆ ਝੂਮ ਕੇ ਉਠੇ ਹੈਂ ਤਿਨਕੋਂ ਸੇ ਨਾ ਟਾਲੇ ਜਾਏਂਗੇ
ਕਟਤੇ ਭੀ ਚਲੋ ਬੜਤੇ ਭੀ ਚਲੋ ਬਾਜ਼ੂ ਭੀ ਬਹੁਤ ਹੈਂ ਸਰ ਭੀ ਬਹੁਤ
ਚਲਤੇ ਭੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਂਗੇ।
(ਫੈਜ਼: ਤਰਾਨਾ –  ਦਸਤ-ਏ-ਸਬਾ)

ਮੋਹਨ ਸਿੰਘ ਵੀ ਗਰੀਬ, ਮਜ਼ਲੂਮ ਤੇ ਗਰੀਬ ਲਤਾੜੇ ਵਰਗ ਨੂੰ ਹਿੰਮਤ ਕਰਕੇ ਉੱਠ ਕੇ ਅਮਲ ਨਾਲ ਕੁਝ ਕਰਨ ਦੀ ਪ੍ਰੇਰਨਾ ਦਿੰਦੇ ਹਨ:
ਉਠੋ ਕਿ ਉਠਣਾ ਹੀ ਹੈ ਜ਼ਿੰਦਗੀ ਦਾ ਪਹਿਲਾ ਕਦਮ
ਤੁਰੋ ਕਿ ਤੁਰਨਾ ਹੀ ਹੈ ਜ਼ਿੰਦਗੀ ਦਾ ਪਹਿਲਾ ਪੜਾਅ।
ਅਮਲ ਹੈ ਚਿਣਗ ਦਾ ਸ਼ੁਅਲੇ ਦੇ ਵਿਚ ਬਦਲ ਜਾਣਾ
ਅਮਲ ਹੈ ਆਹ ਦਾ ਵਧ ਕੇ ਤੂਫ਼ਾਨ ਬਣ ਜਾਣਾ.
(ਮੋਹਨ: ਅਮਲ – ਵੱਡਾ ਵੇਲਾ)

ਦੇਸ਼ ਦੀ ਵੰਡ ਵਿਚ ਪਿਸ ਗਏ ਲੱਖਾਂ ਮਾਸੂਮ ਲੋਕ ਤੇ ਲੱਖਾਂ ਬੇਘਰ ਗਰੀਬ ਲਿਤਾੜੇ ਗਏ; ਜੋ ਆਸ ਸੀ ਆਜ਼ਾਦੀ ਤੋਂ ਉਹ ਜਦ ਪੂਰੀ ਹੁੰਦੀ ਨਾ ਦਿਸੀ ਤਾਂ ਸ਼ਾਇਰਾਂ ਦੀ ਕਲਮ ਪੁਕਾਰ ਉੱਠੀ:
ਸੁਣਦੇ ਸਾਂ ਆਜ਼ਾਦੀ ਦਾ ਚਰਚਾ ਬੜਾ
ਹਾਲੇ ਤਾਂ ਪੁੱਜਾ ਹੈ ਪਹਿਲਾ ਪੜਾ।
ਪੁੱਛੇਂ ਕੀ ਆਜ਼ਾਦੀ ਬਾਰੇ ਸਾਥੀਆ
ਹਾਲੇ ਤਾਂ ਪੁੱਜਾ ਹੈ ਪਹਿਲਾ ਪੜਾ।
(ਮੋਹਨ: ਸੁਣਦੇ ਸਾਂ – ਕੱਚ-ਸੱਚ)
ਓਧਰ ਫ਼ੈਜ਼ ਕਿਹੰਦੇ ਹਨ:
ਯਹ ਦਾਗ਼ ਦਾਗ਼ ਉਜਾਲਾ ਯਹ ਸ਼ਬ ਗਜ਼ੀਦਾ ਸਹਰ
ਵੁਹ ਇੰਤਜ਼ਾਰ ਥਾ ਜਿਸਕਾ ਯਹ ਵੋ ਸਹਰ ਤੋ ਨਹੀਂ।
ਯਹ ਵੋ ਸਹਰ ਤੋ ਨਹੀਂ ਜਿਸ ਕੀ ਆਰਜ਼ੂ ਲੇ ਕਰ
ਚਲੇ ਥੇ ਯਾਰ ਕਿ ਮਿਲ ਜਾਏਗੀ ਕਹੀਂ ਨਾ ਕਹੀਂ
ਫ਼ਲਕ ਕੇ ਦਸਤ ਮੇਂ ਤਾਰੋਂ ਕੀ ਆਖ਼ਰੀ ਮੰਜ਼ਲ

ਨਜਾਤੇ ਦੀਦਾਓ-ਦਿਲ ਕੀ ਘੜੀ ਨਹੀਂ ਆਈ
ਚਲੇ ਚਲੋ ਕਿ ਵੁਹ ਮੰਜ਼ਲ ਅਭੀ ਨਹੀਂ ਆਈ।
(ਫੈਜ਼: ਸੁਬਹ ਆਜ਼ਾਦੀ – ਦਸਤ-ਏ-ਸਬਾ)

ਉਰਦੂ ਦੇ ਮਹਾਨ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੂੰ ਯਾਦ ਕਰਦਿਆਂ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s